ਕਾਲੇਵਾਲ ਵਿਚ ਸਲਾਨਾ ਫੁੱਟਬਾਲ ਟੂਰਨਾਮੈਂਟ ਦਾ ਅੱੈਸ.ਐੱਸ. ਪੀ ਨੇ ਕੀਤਾ ਉਦਘਾਟਨ

ਹੁਸ਼ਿਆਰਪੁਰ 27 ਦਸੰਬਰ (ਤਰਸੇਮ ਦੀਵਾਨਾ): ਇੱਥੋਂ ਨਜ਼ਦੀਕੀ ਪਿੰਡ ਕਾਲੇਵਾਲ ਫੱਤੂ ਵਿਖੇ ਨੌਜਵਾਨ ਸਭਾ ਸਪੋਰਟਸ ਕਲੱਬ ਰਜਿ. ਵੱਲੋਂ ਸਮੂਹ ਨਗਰ ਨਿਵਾਸੀਆਂ ਤੇ ਐਨ. ਆਰ. ਆਈ ਭਰਾਵਾਂ ਦੇ ਸਹਿਯੋਗ ਨਾਲ ਸਾਲਾਨਾ ਫੁੱਟਬਾਲ ਪ੍ਰਧਾਨ ਬਲਵੀਰ ਸਿੰਘ ਦੀ ਸਰਪ੍ਰਸਤੀ ਹੇਠ ਓਪਨ ਪੇਂਡੂ ਪੱਧਰ ਤੇ 50 ਕਿੱਲੋ ਵਰਗ 7 ਸਾਈਡ ਫੁੱਟਬਾਲ ਟੂਰਨਾਮੈਂਟ ਸ਼ੁਰੂ ਕਰਵਾਇਆ, ਜਿਸ ਦਾ ਉਦਘਾਟਨ ਅੱੈਸ. ਅੱੈਸ. ਪੀ. ਜੇ. ਏਲਚੇਅਨ ਹੁਸ਼ਿਆਰਪੁਰ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਅੱੈਸ. ਐਚ. ਓ ਹਰਨੀਲ ਸਿੰਘ, ਏ. ਐੱਸ. ਆਈ ਹਰਜੀਤ ਸਿੰਘ, ਏ. ਐੱਸ. ਆਈ ਰਾਕੇਸ਼ ਕੁਮਾਰ, ਪ੍ਰਦੀਪ ਕੁਮਾਰ, ਲੈਕਚਰਾਰ ਹਰਬਿਲਾਸ, ਜਸਪਾਲ ਸਿੰਘ, ਸਰਪੰਚ ਸੁਖਵਿੰਦਰਜੀਤ ਕੌਰ ਆਦਿ ਹਾਜ਼ਰ ਸਨ, ਉਦਘਾਟਨੀ ਮੈਚ ਓਪਨ ਵਰਗ ਵਿਚ ਈਸਪੁਰ ਨੇ ਪੱਦੀ ਸੂਰਾ ਸਿੰਘ ਨੂੰ 3-1 ਨਾਲ  ਹਰਾਇਆ, ਭਾਰ ਵਰਗ ਦੇ ਦੂਸਰੇ ਮੈਚਾਂ ਵਿਚ ਗੋਬਿੰਦਪੁਰ, ਖੇੜਾ, ਬਹਿਬਲਪੁਰ, ਪੱਦੀ ਸੂਰਾ ਸਿੰਘ ਦੀਆ ਟੀਮਾਂ ਜੇਤੂ ਰਹੀਆਂ। ਇਸ ਮੌਕੇ ਹਰੀ ਰਾਮ ਬੰਗਾ ਸੇਵਾ ਮੁਕਤ ਡੀ. ਆਈ. ਜੀ.,ਇਕਬਾਲ ਸਿੰਘ, ਭੁਪਿੰਦਰ ਸਿੰਘ, ਹੇਮ ਰਾਜ, ਡਾ. ਕਿਰਨ, ਸੁਰਿੰਦਰ ਕੌਰ, ਮਲੂਕ ਸਿੰਘ, ਇੰਦਰਜੀਤ ਕੌਰ, ਪ੍ਰਿੰਸੀਪਲ ਗੁਰਮੀਤ ਸਿੰਘ ਪੁਰੇਵਾਲ, ਬਲਦੇਵ ਸਿੰਘ, ਕੈਪਟਨ ਕੇਵਲ ਸਿੰਘ, ਕਿਰਪਾਲ ਸਿੰਘ, ਹਰਭਜਨ ਸਿੰਘ, ਮਨਜੀਤ ਸਿੰਘ, ਚਰਨਜੀਤ ਸਿੰਘ, ਕੁਲਵਿੰਦਰ ਸਿੰਘ, ਅਮਨ ਬੰਗਾ, ਅਵਤਾਰ ਸਿੰਘ ਸਮੇਤ ਖੇਡ ਪ੍ਰੇਮੀ ਹਾਜਰ ਸਨ।