ਬਿਲ ਬਸਰਾ ਰਵਿਦਾਸੀਆ ਟੀਮ ਨੇ ਵੈਨਕੂਵਰ ਵਿਖੇ ਮਨਾਇਆ ਕ੍ਰਿਸਮਿਸ ਤਿਉਹਾਰ  ਗਾਇਕ ਦਿਲਜਾਨ ਅਤੇ ਦੀਪਕ ਰਾਜਾ ਸਮੇਤ ਭੰਗੜੇ ਗਿੱਧੇ ਨੇ ਸਜਾਈ ਸਟੇਜ  

ਹੁਸ਼ਿਆਰਪੁਰ 27 ਦਸੰਬਰ (ਤਰਸੇਮ ਦੀਵਾਨਾ): ਬਿਲ ਬਸਰਾ ਰਵਿਦਾਸੀਆ ਟੀਮ ਨੇ ਵੈਨਕੂਵਰ ਸਮੇਤ ਆਸ ਪਾਸ ਦੇ ਪੰਜਾਬੀਆਂ ਦੀ ਚੜ•ਦੀ ਕਲਾ ਅਤੇ ਖੁਸ਼ਹਾਲੀ ਲਈ ਫਰੈਜ਼ਰਵਿਊ ਬੈਂਕੰਟ ਹਾਲ ਵਿਖੇ ਮੈਰੀ ਕ੍ਰਿਸਮਿਸ ਅਤੇ ਹੈਪੀ ਨਿਊ ਯੀਅਰ ਨੂੰ ਸੈਲੀਬ੍ਰੇਟ ਕਰਦਾ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਬਿਲ ਬਸਰਾ ਟੀਮ ਦੇ ਸੱਦੇ ਤੇ ਵੱਡੀ ਗਿਣਤੀ ਵਿਚ ਇੰਡੀਅਨ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ ਅਤੇ ਰੱਜ ਕੇ ਮੰਨੋਰਜਨ ਕੀਤਾ। ਇਸ ਮੌਕੇ ਬਿਲ ਬਸਰਾ ਨੇ ਸਾਰੇ ਸਰੋਤਿਆਂ ਦਾ ਹਾਜ਼ਰੀ ਭਰਨ ਲਈ ਧੰਨਵਾਦ ਕੀਤਾ ਅਤੇ ਉਨ•ਾਂ ਲਈ ਨਵਾਂ ਸਾਲ ਖੁਸ਼ੀਆਂ ਭਰਿਆ ਆਵੇ ਦੀ ਕਾਮਨਾ ਕੀਤੀ। ਇਸ ਮੌਕੇ ਗਾਇਕ ਦਿਲਜਾਨ ਨੇ ਸਭਿਆਚਾਰਕ ਗੀਤਾਂ ਨਾਲ ਸਟੇਜੀ ਰੰਗ ਬੰਨ•ੇ। ਹਾਸਿਆਂ ਦਾ ਵਿਟਾਮਿਨ ਦੀਪਕ ਰਾਜਾ ਨੇ ਆਪਣੀ ਕਮੇਡੀ ਰਾਹੀਂ ਸਭ ਸਰੋਤਿਆਂ ਨੂੰ ਵੰਡਿਆ। ਇਸ ਤੋਂ ਗਿੱਧੇ ਅਤੇ ਭੰਗੜੇ ਦੀ ਪੇਸ਼ਕਾਰੀ ਨੇ ਸਭ ਦੇ ਮਨ ਮੋਹ ਲਏ। ਇਸ ਪ੍ਰੋਗਰਾਮ ਵਿਚ ਸੁਰਿੰਦਰ ਰੰਗਾ, ਗੋਪਾਲ ਲੋਹੀਆ, ਸੰਤੋਖ ਜੱਸਲ, ਪਰਮਜੀਤ ਕੈਂਥ, ਪਰਮਿੰਦਰ ਚੋਪੜਾ, ਸੁਰਜੀਤ ਬੈਂਸ, ਧਰਮਵੀਰ ਬੰਗੜ, ਮਹਿੰਦਰ ਸਿੱਧੂ, ਹੈਰੀ ਬਸਰਾ, ਰਿੱਕੀ ਬਸਰਾ, ਹੈਪੀ ਰੋਇਲ, ਲਾਡੀ ਕਰਾੜੀ, ਅਜੇ ਕੁਮਾਰ ਗਾਹਟ, ਸਰਬਜੀਤ ਕੌਰ, ਬਲਦੀਸ਼ ਬਸਰਾ, ਮੰਜੂ ਚੋਪੜਾ, ਸੱਤਿਆ ਬੰਗੜ, ਸੁੰਦਰ ਕੈਲੇ, ਪ੍ਰੇਮ ਮੱਲ, ਸੰਤੋਖ ਜੱਸਲ, ਵਰਿੰਦਰ ਭੱਟੀ ਸਮੇਤ ਵੱਡੀ ਗਿਣਤੀ ਵਿਚ ਰਵਿਦਾਸੀਆ ਭਾਈਚਾਰੇ ਨੇ ਸ਼ਮੂਲੀਅਤ ਕੀਤੀ।