ਮੰਗਲ ਹਠੂਰ ਦਾ ਤੈਰਾਨੋਵਾ ਅਤੇ ਫਰੈਂਸੇ ਵਿਖੇ ਵੱਖ-ਵੱਖ ਸਭਾਵਾਂ ਵਲੋਂ ਸਨਮਾਨ 

ਹੁਸ਼ਿਆਰਪੁਰ 27 ਦਸੰਬਰ (ਤਰਸੇਮ ਦੀਵਾਨਾ): ਇਟਲੀ ਦੋਰੇ ਤੇ ਗਏ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦਾ ਇਟਲੀ ਦੇ ਗੁਰਦੁਆਰਾ ਸੰਗਤ ਸਭਾ ਤੈਰਾਨੋਵਾ ਰੇਸੋ ਵਿਖੇ ਸੇਵਾਦਾਰ ਬਾਬਾ ਬਲਵਿੰਦਰ ਸਿੰਘ, ਖਜ਼ਾਨਜੀ ਸੁਖਤਿੰਦਰਜੀਤ ਸਿੰਘ ਕਾਹਲੋਂ, ਕਲਸੀ ਸਾਹਬ, ਬਿੱਲਾ ਫੈਕਟਰੀ ਵਾਲਾ,  ਡਿੰਪਲ ਭਾਜੀ ਅਤੇ ਹੋਰ ਸੰਗਤਾਂ ਵਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਗਮਨ ਪੁਰਬ ਮੌਕੇ ਭਰੀ ਹਾਜ਼ਰੀ ਉਪਰੰਤ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਮੰਗਲ ਹਠੂਰ ਦਾ ਧੰਨਵਾਦ ਕੀਤਾ। ਜਿੰਨ੍ਹਾਂ ਨੇ ਸਰਬੰਸਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਗਮਨ ਸਬੰਧੀ ਧਾਰਮਿਕ ਰਚਨਾਵਾਂ ਸੰਗਤ ਸਵਰਣ ਕਰਵਾਈਆਂ। ਇਸ ਤੋਂ ਪਹਿਲਾਂ ਫਰੈਂਸੇ ਇਟਲੀ ਵਿਖੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਜਿਸ ਬਾਰੇ ਮੰਗਲ ਹਠੂਰ ਨੇ ਦੱਸਿਆ ਕਿ ਉਹ ਜਗੀਰ ਸਿੰਘ ਦੇਹਰੀਵਾਲ, ਚਰਨਜੀਤ ਸਿੰਘ, ਗੁਰਦੀਪ ਸਿੰਘ ਖੁੱਡਾ, ਹਰਨੇਕ ਸਿੰਘ, ਜਸਵਿੰਦਰ ਸਿੰਘ, ਦਾਰੀ ਸਿੰਘ, ਹਰਸ਼ ਨਰੂਲਾ, ਤਰਸੇਮ ਲਾਲ, ਇਕਬਾਲ ਸਿੰਘ ਸੋਨੀ, ਅਜੇ , ਦਵਿੰਦਰਪਾਲ ਸਿੰਘ ਬਿੰਦੂ ਦਾ ਤਹਿ ਦਿਲੋਂ ਧੰਨਵਾਦੀ ਹੈ। ਜਿੰਨ੍ਹਾਂ ਨੇ ਡਾ. ਸ਼ੰਮੀ ਟਾਂਡਾ ਦੀ ਬਦੌਲਤ ਇਹ ਸਨਮਾਨ ਜਗੀਰ ਸਿੰਘ ਦੇਹਰੀਵਾਲ ਦੀ ਸਰਪ੍ਰਸਤੀ ਵਿਚ ਕੀਤਾ। ਪੰਜਾਬੀ ਸਰੋਤਿਆਂ ਦਾ ਉਨ੍ਹਾਂ ਧੰਨਵਾਦ ਕਰਦਿਆਂ ਉਨ੍ਹਾਂ ਇਟਲੀ ਦੀ ਸੰਗਤ ਵਲੋਂ ਮਿਲੇ ਮਾਨ ਸਨਮਾਨ ਦਾ ਵੀ ਸ਼ੁਕਰੀਆ ਕੀਤਾ।