ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲੇ ਤਿੰਨ ਨੌਜਵਾਨ ਗ੍ਰਿਫਤਾਰ

ਗੁਰਦਾਸਪੁਰ/ਧਾਰੀਵਾਲ, 27 ਦਸੰਬਰ (ਗੁਲਸ਼ਨ ਕੁਮਾਰ ਰਣੀਆ): ਥਾਣਾ ਧਾਰੀਵਾਲ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲੇ ਤਿੰਨ ਵਿਰੁੱਧ ਕੇਸ ਦਰਜ ਕਰ ਲਿਆ। ਥਾਣਾ ਮੁੱਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਪ੍ਰਲਾਦ ਸਿੰਘ ਪੁਲਿਸ ਪਾਰਟੀ ਸਮੇਤ ਨਹਿਰ ਧਾਰੀਵਾਲ ਕਿਨਾਰੇ ਗਸਤ ਕਰ ਰਹੇ ਸਨ ਕਿ ਸੜਕ ਦੇ ਕਿਨਾਰੇ ਸਥਿਤ ਝਾੜੀਆਂ ਵਿਚ ਬੈਠੇ ਤਿੰਨ ਨੌਜਵਾਨ ਜੋ ਸਿਲਵਰ ਦੇ ਰੋਲ ਦੇ ਥੱਲੇ ਲਾਈਟਰ ਬਾਲ ਕੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰ ਰਹੇ ਸਨ, ਨੂੰ ਰੰਗੇ ਹੱਥੀ ਕਾਬੂ ਕਰ ਲਿਆ। ਜਿਨ•ਾਂ ਨੇ ਪੁੱਛਗਿੱਛ ਦੌਰਾਨ ਆਪਣੀ ਪਹਿਚਾਣ ਕਰਨ ਪੁੱਤਰ ਸੱਤਪਾਲ, ਬਲਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀਆਨ ਮਿਲ ਕੁਆਟਰ ਧਾਰੀਵਾਲ ਅਤੇ ਕਰਨ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਕ੍ਰਿਸ਼ਨਾਂ ਗਲੀ ਧਾਰੀਵਾਲ ਵਜੋਂ ਦਿੱਤੀ। ਪੁਲਿਸ ਨੇ ਤਿੰਨਾਂ ਨੌਜਵਾਨਾਂ ਨੂੰ ਸਿਲਵਰ ਰੋਲ ਅਤੇ ਲਾਈਟਰ ਸਮੇਤ ਕਾਬੂ ਕਰਕੇ ਉਨ•ਾਂ ਵਿਰੁੱਧ ਕੇਸ ਦਰਜ ਕਰ ਲਿਆ।