ਨਵੇ ਬਣੇ ਨੈਸ਼ਨਲ ਹਾਈਵੇ 54 ਤੇ ਕਸਬਾ ਸਰਹਾਲੀ ਕਲ੍ਹਾ ਦੇ ਪੁਰਾਣੇ ਬੱਸ ਸਟਾਪ ਨੂੰ ਕੋਈ ਰਸਤਾ ਨਾ ਮਿਲਣ ਕਾਰਨ ਇਲਾਕੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ

ਸਰਹਾਲੀ ਕਲ੍ਹਾ ਚੋਹਲਾ ਸਾਹਿਬ 27 ਦਸੰਬਰ (ਦਲਬੀਰ ਸਰਹਾਲੀ/ਜਸਬੀਰ ਧੁੰਨਾ ਵਾਲਾ): ਪਿੰਡ ਸਰਹਾਲੀ ਕਲ੍ਹਾ ਦੇ ਨਾਲ ਲੱਗਦੇ 20-25 ਪਿੰਡਾ ਨੂੰ ਲੱਗਦੇ ਹਸਪਤਾਲ, ਪੁਲਿਸ ਸਟੇਸ਼ਨ ,ਸਕੂਲ,ਕਾਲਜ,ਬੈਕਾ ,ਆਈ.ਟੀ.ਆਈ,ਨਰਸਿੰਗ ਕਾਲਜ,ਪਸ਼ੂਆ ਦਾ ਹਸਪਤਾਲ ਆਦਿ ਸਰਕਾਰੀ ਗੈਰ ਸਰਕਾਰੀ ਸੰਸਥਾਵਾ ਹੋਣ ਦੇ ਕਰਨ ਲੋਕਾ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ । ਪਰ ਸਰਹਾਲੀ ਕਲ੍ਹਾ ਪੁਰਾਣਾ ਬੱਸ ਸਟਾਪ ਤੇ ਸੜਕ ਪਾਰ ਲਈ ਕੋਈ ਕਰਾਸ ਨਾ ਮਿਲਣ ਕਾਰਨ ਰੋਜਾਨਾ ਸਫਰ ਕਰਨ ਵਾਲੇ ਵਿਦਿਆਰਥੀਆ ਮਰੀਜਾ,ਔਰਤਾ ,ਬਜੁਰਗਾਂ ਅਤੇ ਅੰਗਹੀਣਾ ਨੂੰ ਭਾਰੀ ਮੁਸ਼ਿਕਲ ਦਾ ਸਾਹਮਣਾ ਕਰਨਾ ਪੈਦਾ ਹੈ । ਬੱਸ ਤੋ ਉਤੱਰ ਕੇ ਲੋਕਾ ਨੂੰ ਸੜਕ ਕਰਾਸ ਕਰਨ ਲਈ 1 ਕਿਲੋ:ਮੀ: ਪੈਦਲ ਚੱਲ ਕੇ ਆਉਣਾ ਪੈਦਾ ਹੈ ਜਾ ਫਿਰ ਕੰਧ ਟੱਪਣ ਲੱਗਿਆ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ । ਪਿਛਲੇ ਦਿਨੀ ਇੱਕ ਵਿਅਕਤੀ ਕੰਧ ਟੱਪਣ ਲੱਗਿਆ ਡਿੱਗ ਪਿਆ ਜਿਸ ਨੂੰ ਗੰਭੀਰ ਸੱਟ ਲੱਗਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ।ਇਹ ਮੁਸ਼ਕਲ ਅਨੇਕਾ ਲੋਕਾ ਨੂੰ ਆ ਸਕਦੀ ਹੈ । ਸੜਕ ਬਣਾਉਣ ਵਾਲੀ ਕੰਪਨੀ ਵੱਲੋ ਲੋਕਾ ਦੀ ਸਹੂਲਤ ਦਾ ਕੋਈ ਖਿਆਲ ਨਹੀ ਰੱਖਿਆ ਗਿਆ । ਇੱਕ ਸਵਿਟਰਜ਼ਰਲੈਡ ਦੇਸ਼ ਹੈ ਜਿੱਥੋ ਦੀ ਇੱਕ ਟਰੇਨ ਘਾਟੇ ਵਿੱਚ ਜਾ ਰਹੀ ਸੀ । ਪਰ ਜਦੋ ਦੇਸ ਦੇ ਉਚ ਅਧਿਕਾਰੀਆ ਨੂੰ ਪਤਾ ਲੱਗਾ ਕਿ ਟਰੇਨ ਵਿੱਚ ਇੱਕ ਬੱਚੀ ਰੋਜਾਨਾ ਸਕੂਲ ਜਾਦੀ ਹੈ । ਜੇਕਰ ਟਰੇਨ ਬੰਦ ਹੋ ਗਈ ਤਾ ਬੱਚੀ ਦੀ ਪੜਾਈ ਖਰਾਬ ਹੋ ਜਾਵੇਗੀ । ਪਰ ਦੂਜੇ ਪਾਸੇ ਭਾਰਤ ਦੇਸ ਦੇ ਪੰਜਾਬ ਸੂਬੇ ਦੇ ਕਸਬਾ ਸਰਹਾਲੀ ਕਲ੍ਹਾ ਹੈ ਤੇ ਨਾਲ ਲੱਗਦੇ ਪਿੰਡਾ ਦੇ ਤਕਰੀਬਨ 25000 ਲੋਕ ਪ੍ਰਰੇਸ਼ਾਨ ਹਨ । ਪਰ ਸਾਡੇ ਦੇਸ ਦੇ ਉਚ ਅਧਿਕਾਰੀਆ ਵੱਲੋ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ । ਇਲਾਕਾ ਨਿਵਾਸੀਆ ਵੱਲੋ ਪਿਛੱਲੇ ਦੋ-ਢਾਈ ਮਹੀਨੇ ਤੋ ਸੜਕ ਤੇ ਕਰਾਸਿੰਗ ਦੀ ਮੰਗ ਕੀਤੀ ਜਾ ਰਹੀ ਹੈ।ਇਸੇ ਮੰਗ ਤਹਿਤ ਪਿੰਡ ਵਾਸੀਆਂ ਵੱਲੋ ਭਾਰਤ ਦੇ ਮਾਨਯੋਗ ਟਰਾਂਸਪੋਟ ਮੰਤਰੀ ਸ੍ਰੀ ਨਿਤਿਨ ਗਦਕਰੀ ਜੀ ਜਿਲ੍ਹਾਂ ਤਰਨ ਤਾਰਨ ਦੇ ਡੀ.ਸੀ ਸਾਹਿਬ ਨੂੰ ਇਕ ਵਾਰੀ ਫੋਨ ਵੀ ਕੀਤਾ ਅਤੇ ਦੋ ਚਿੱਠੀਆ ਪੰਜਾਬੀ ਅਤੇ ਅੰਗਰੇਜ਼ੀ ਵਿਚ ਬੇਜੀਆ ਗਾਈਆ ਤੇ ਪੀ.ਡਬਲਯੂ.ਡੀ ਡੀਪਾਟਮੈਂਟ ਨੂੰ ਵੀ ਚਿੱਠੀਆ ਭੇਜਿਆ ਗਈਆ।ਪਰ ਜਿਸਦਾ ਇਹਨਾ ਵੱਲੋ ਜਵਾਬ ਨਹੀ ਮਿਲਿਆ।ਇਸ ਕਰਕੇ ਇਲਾਕਾ ਨਿਵਾਸੀਆ ਦਾ ਕਿਹਣਾ ਹੈ ਜੇਕਰ ਸਾਡੀ ਮੰਗ ਨੂੰ ਪੂਰਾ ਨਾ ਕੀਤਾ ਗਿਆ ਤਾਂ ਅਸੀ ਇਕੱਠੇ ਹੋ ਕੇ ਹਾਈਵੇ ਤੇ ਧੰਰਨਾ ਦੇਣ ਤੋ ਗੁਰੇਜ ਨਹੀ ਕਰਾਗੇ।ਕਿਉਕਿ ਨਾ ਹੀ ਸਰਕਾਰ ਤੇ ਨਾ ਹੀ ਸੜਕ ਬਣਾਉਣ ਵਾਲੀ ਕੰਪਨੀ ਲੋਕਾ ਦੀ ਅੱਖੀ ਦੇਖੀ ਮੁਸਕਿਲ ਨੂੰ ਸਮਝ ਰਹੀ ਹੈ।ਇਸ ਕਰਕੇ ਇਲਕਾ ਨਿਵਾਸੀ ਲੋਕਾ ਦੀ ਅਪੀਲ ਹੈ ਿਕ ਸਰਹਾਲੀ ਕਲਾਂ ਪਰਣਾ ਬੱਸ ਸਟਾਪ ਡਾਕਖਾਨੇ ਵਾਲੀ ਗਲੀ ਦੇ ਸਾਹਮਣੇ ਜਿਸ ਦੇ ਨਾਲ ਹੀ ਸਰਕਾਰੀ ਹਸਪਤਾਲ ਤੇ ਪੁਲਿਸ ਸਟੇਸ਼ਨ ਹਨ ਨੂੰ ਕਰਾਸਿੰਗ ਦਿੱਤੀ ਜਾਵੇ।
ਇਲਕਾ ਨਿਵਾਸੀ ਸਰਹਾਲੀ ਕਲਾ ਆਪ ਜੀ ਦੇ ਅਤਿ ਧੰਨਵਾਦੀ ਹੋਵਾਗੇ।