ਉੱਪ ਮੰਡਲ ਅਫਸਰ ਅਮਰਕੋਟ ਨੂੰ ਖਾਲੜਾ ਪੁਲਿਸ ਵੱਲੋਂ ਰਿਹਾਸਤ ਵਿੱਚ ਰੱਖਣ ਦਾ ਰੋਹ ਵਧਿਆ ਬਿਜਲੀ ਮੁਲਾਜਮਾ ਵੱਲੋ ਝੂਠੀ ਦਰਖਾਸਤ ਦੇਣ ਵਾਲੀਆ ਔਰਤਾ ਖਿਲਾਫ ਪਰਚੇ ਦੀ ਕੀਤੀ ਮੰਗ

ਖਾਲੜਾ 27 ਦਸੰਬਰ (ਲਖਵਿੰਦਰ ਗੌਲਣ/ਰਿੰਪਲ ਗੌਲਣ): ਬੀਤੇ ਦਿਨੀ ਉੱਪ ਮੰਡਲ ਅਮਰਕੋਟ ਦੇ ਐਸ ਡੀ ਓ ਨੂੰ ਖਾਲੜਾ ਪੁਲਿਸ ਵੱਲੋ ਹਿਰਾਸਤ ਵਿੱਚ ਰੱਖਣ ਨੂੰ ਲੈ ਕੇ ਕਸਬਾ ਖਾਲੜਾ ਵਿਖੇ ਸਮੂਹ ਬਿਜਲੀ ਮੁਲਾਜਮਾ ਦੀ ਇੱਕ ਅਹਿਮ ਮੀਟਿੰਗ ਦੀਪਕ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੀਪਿਕ ਕੁਮਾਰ ਨੇ ਕਿਹਾ ਕਿ ਮਿਤੀ 21/12/2017 ਨੂੰ ਖਾਲੜਾ ਪੁਲਿਸ ਨੇ ਕਮਲ ਕੁਮਾਰ ਐਸ ਡੀ ਓ ਨੂੰ ਅਲਗੋ ਕੋਠੀ ਤੋਂ ਜਬਰਦਸਤੀ ਚੁੱਕ ਕੇ ਨਿਜਾਇਜ ਪੁਲਿਸ ਦੀ ਹਿਰਾਸਤ ਵਿੱਚ ਰੱਖਿਆ ਗਿਆ ਜਦ ਕਿ ਜਿਹਨਾ ਦੋ ਔਰਤਾ ਵੱਲੋ ਦਰਖਾਸਤ ਦਿੱਤੀ ਗਈ ਸੀ ਸਾਡਾ ਕੋਈ ਵੀ ਬਿਜਲੀ ਮੁਲਾਜਮ ਉਹਨਾ ਦੇ ਘਰ ਨਹੀ ਗਿਆ ਸੀ ਅਤੇ ਸਾਡੇ ਐਸ ਡੀ ਓ ਸਾਹਿਬ ਜੋ ਕਿ ਸਬ ਡਵੀਜਨ ਅਮਰਕੋਟ ਵਿਖੇ ਲਾਭਪਾਤਰੀਆ ਦਾ ਕਰੀਬ ਸੱਤ ਕਰੌੜ ਦਾ ਬਕਾਇਆ ਹੈ ਜਿਸ ਨੂੰ ਉਗਰਾਉਣ ਲਈ ਸਾਡੇ ਐਸ ਡੀ ਓ ਸਾਹਿਬ ਪੂਰੀ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੇ ਹਨ ਮੀਟਿੰਗ ਉੁਪਰੰਤ ਬਿਜਲੀ ਕਾਮਿਆ ਦਾ ਇੱਕ ਡੈਪੂਟ੍ਹੇਨ ਜਿਸ ਦੀ ਅਗਵਾਈ ਦੀਪਿਕ ਕੁਮਾਰ,ਪੂਰਨ ਸਿੰਘ ਮਾੜੀ ਮੇਘਾ,ਜਸਵੰਤ ਸਿੰਘ,ਮਨਜੀਤ ਸਿੰਘ ਬਾਹਮਣੀ ਵਾਲਾ,ਹਰਦੇਵ ਸਿੰਘ, ਸੁਖਵੰਤ ਸਿੰਘ,ਬਲਦੇਵ ਸਿੰਘ ਅਤੇ ਕੁੱਝ ਹੋਰ ਪਤਵੰਤੇ ਸੱਜਣਾਂ ਵੱਲੋਂ ਐਸ ਐੱਚ ਓ ਖਾਲੜਾ ਅਤੇ ਭਿੱਖੀਵਿੰਡ ਨੁੰ ਮਿਲਿਆ ਅਤੇ ਮੰਗ ਕੀਤੀ ਗਈ  ਕਿ ਦੋਸੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਅਗਰ ਅਜਿਹਾ ਨਾ ਹੋਇਆ ਤਾਂ ਮਿਤੀ 27/12/2017 ਤੋਂ 30/12/2017 ਦਫਤਰ ਭਿੱਖੀਵਿੰਡ ਵਿੱਚ ਪੈਣ ਵਾਲੀਆਂ ਸਾਰੀਆਂ ਸਬ ਡਵੀਜਨਾ ਦਾ ਸਮੁੱਚਾ ਕਾਰੋਬਾਰ ਬੰਦ ਕਰ ਦਿੱਤਾ ਜਾਵੇਗਾ ਇਸ ਸਬੰਧੀ ਜਦੋ ਐਸ ਐਸ ਐੱਚ ਓ ਖਾਲੜਾ ਨਾਲ ਸੰਪਰਕ ਕੀਤਾ ਗਿਆ ਤਾ ਉਹਨਾ ਕਿਹਾ ਕਿ ਦੋਨਾ ਧਿਰਾ ਵੱਲੋ ਦਰਖਾਸਤਾ ਦਿੱਤੀਆ ਗਈਆ ਹਨ ਕੇਸ ਦੀ ਤਬਦੀਸ ਬਰੀਕੀ ਨਾਲ ਕੀਤੀ ਜਾ ਰਹੀ ਹੈ ਜੋ ਵੀ ਬਣਦੀ ਕਾਰਵਾਈ ਹੈ ਕੀਤੀ ਜਾਵੇਗੀ|