ਡਾਂਡੀਆਂ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਧਾਰਮਿਕ ਸਮਾਗਮ ਕਰਵਾਏ ਗਏ

ਹੁਸ਼ਿਆਰਪੁਰ  26 ਦਸੰਬਰ (ਤਰਸੇਮ ਦੀਵਾਨਾ): ਸੰਤ ਬਾਬਾ ਹੀਰਾ ਦਾਸ , ਸੰਤ ਬਾਬਾ ਪ੍ਰੇਮ ਦਾਸ , ਸੰਤ ਟਹਿਲ ਦਾਸ, ਸੰਤ ਬਾਬਾ ਨੰਦ ਦਾਸ, ਸੰਤ ਬਾਬਾ ਗਿਆਨ ਦਾਸ, ਬਾਬਾ ਗੁਰਦਿੱਤਾ ਜੀ, ਮਾਤਾ ਕਿਰਪੋ ਜੀ, ਗੋਲਡ ਮੈਡਲਿਸਟ ਸੰਤ ਹਰੀ ਦਾਸ, ਸੰਤ ਬੀਬੀ ਦੀਪੋ ਜੀ ਮਹਾਂਪੁਰਸ਼ਾਂ ਦੇ ਤਪੋ ਅਸਥਾਨ ਨਾਂਗਿਆਂ ਦਾ ਡੇਰਾ ਸੱਚ ਖੰਡ ਡਾਂਡੀਆਂ ਵਿਖੇ ਡੇਰਾ ਸੰਚਾਲਕ ਸੰਤ ਜਸਵਿੰਦਰ ਸਿੰਘ ਖਜਾਨਚੀ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ  ਵਿਸ਼ਵ ਸ਼ਾਂਤੀ ਤੇ ਸਰਬੱਤ ਦੇ ਭਲੇ ਲਈ 12 ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ। ਇਸ ਮੌਕੇ ਸੰਤ ਜਸਵਿੰਦਰ ਸਿੰਘ ਡਾਂਡੀਆਂ, ਸੰਤ ਸਰੂਪ ਸਿੰਘ, ਵੈਦ ਪਰਦੀਪ ਦਾਸ, ਪਰਵਿੰਦਰ ਕੌਰ, ਉੂਸ਼ਾ ਰਾਣੀ, ਪਰਮਜੀਤ ਕੌਰ, ਸੰਜਨਾ, ਮੋਹਨ ਦਾਸ, ਸੰਦੀਪ ਕੌਰ, ਬਲਵਿੰਦਰ ਕੌਰ, ਬਿਮਲਾ ਰਾਣੀ, ਰਾਜ ਰਾਣੀ ਵਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ। ਇਸ ਮੌਕੇ ਗੱਦੀਨਸ਼ੀਨ ਸੰਤ ਜਸਵਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਵਲੋਂ ਦੇਸ਼ ਕੋਮ ਲਈ ਕੀਤੀ ਹੋਈ ਕੁਰਬਾਨੀ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਅਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਵਹਿਮਾਂ ਭਰਮਾਂ, ਨਸ਼ਿਆ ਤੋਂ ਮੁਕਤ, ਗਰੀਬਾਂ ਦੀ ਮੱਦਦ ਕਰਨ, ਉੂਚ ਨੀਚ ਦਾ ਪਾੜਾ ਖਤਮ ਕਰ ਸਕਦੇ ਹਾਂ। ਜਿਸ ਨਾਲ ਮਨੁੱਖਾ ਜੀਵਨ ਸਫਲ ਹੋ ਜਾਂਦਾ ਹੈ। ਇਸ ਮੌਕੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।