ਪੂਰੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ ਕ੍ਰਿਸਮਿਸ-ਡਾ.ਰਵਜੋਤ

ਹੁਸ਼ਿਆਰਪੁਰ, 26  ਦਸੰਬਰ (ਤਰਸੇਮ ਦੀਵਾਨਾ): ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਇਕ ਮੀਟਿੰਗ ਇੱਥੇ ਪਾਰਟੀ ਦੇ ਜਨਰਲ ਸਕੱਤਰ ਪੰਜਾਬ ਡਾ. ਰਵਜੋਤ ਦੀ ਅਗਵਾਈ ਹੇਠ ਉਨ੍ਹਾਂ ਦੇ ਦਫਤਰ ਵਿਚ ਹੋਈ, ਇਸ ਮੌਕੇ ਡਾ. ਰਵਜੋਤ ਵੱਲੋਂ  ਸਮੂਹ ਪੰਜਾਬ ਵਾਸੀਆਂ ਨੂੰ ਕ੍ਰਿਸਮਿਸ ਦੇ ਸ਼ੁੱਭ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਗਈਆਂ। ਡਾ. ਰਵਜੋਤ ਨੇ ਕਿਹਾ ਕਿ ਇਸ ਸਮੇਂ ਪੂਰੇ ਵਿਸ਼ਵ ਵਿਚ ਕ੍ਰਿਸਮਿਸ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ , ਜਿਸ ਵਿਚ ਸਾਰੇ ਵਰਗਾਂ ਦੇ ਲੋਕ ਭਾਗ ਲੈ ਰਹੇ ਹਨ। ਉਨ੍ਹਾਂ ਨੇ ਇਸ ਸਮੇਂ ਸਮੂਹ ਵਰਗਾਂ ਨੂੰ ਅਪੀਲ ਕੀਤੀ ਕਿ ਭਾਈਚਾਰਕ ਤੌਰ ‘ਤੇ ਸਭ ਰਲਮਿਲ ਕੇ ਕ੍ਰਿਸਮਿਸ ਦੀਆਂ ਖੁਸ਼ੀਆਂ ਨੂੰ ਸਾਂਝੀਆਂ ਕਰਨ। ਇਸ ਮੌਕੇ  ਬਲਵੀਰ ਸਿੰਘ ਫੌਜੀ, ਮੇਜਰ ਤਰਸੇਮ ਲਾਲ, ਤਰਲੋਕ ਸਿੰਘ, ਮਨਦੀਪ ਸਿੰਘ, ਰਾਜੇਸ਼ ਭਾਰਗਵ, ਹਰਦੀਪ ਸਿੰਘ, ਪ੍ਰਦੀਪ ਸੈਣੀ, ਅਨੀਸ਼ ਕੁਮਾਰ, ਰਵੀ ਦੱਤ ਬਡਲਾ, ਰਣਧੀਰ ਕੁਮਾਰ ਤੇ ਪਵਨ ਕੁਮਾਰ ਵੀ ਹਾਜਰ ਸਨ।