ਜੰਗਲੀ ਤੇਦੁਏ ਨੇ ਦੋ ਬੰਦੇ ਕੀਤੇ ਜਖਮੀ

ਖਡੂਰ ਸਾਹਿਬ 26 ਦਸੰਬਰ  (ਗੁਰਜਿੰਦਰ ਸਿੰਘ ਢਿੱਲੋ): ਜਿਲ੍ਹਾ ਤਰਨਤਾਰਨ ਦੇ ਪਿੰਡ ਕੰਗ ਵਿਚ ਅੱਜ ਸਵੇਰੇ 9ਵਜੇ ਦੇ ਕਰੀਬ ਇਕ ਜੰਗਲੀ ਤੇਦੁਏ ਨੇ ਦੋ ਬੰਦਿਆ ਤੇ ਹਮਲਾ ਕਰ ਕੇ ਉਹਨਾ ਨੂੰ ਜਖਮੀ ਕਰਨ ਦਾ ਸਮਾਚਾਰ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੰਗ ਦੇ ਇਕ ਕਿਸਾਨ ਸੁਰਜੀਤ ਸਿੰਘ ਪੁੱਤਰ ਚੰਣਨ ਸਿੰਘ ਪਰਤਾਪ ਸਿੰਘ ਪੁੱਤਰ ਚੈਚਲ ਸਿੰਘ ਵਾਸੀ ਪਿੰਡ ਕੰਗ ਤੇ ਇਕ ਜੰਗਲੀ ਤੇਦੁਏ ਨੇ ਸਵੇਰੇ ਅਚਾਨਕ ਹਮਲਾ ਕਰ ਦਿੱਤਾ ਜਿਸ ਨਾਲ ਦੋਵੇ ਵਿਅਕਤੀ ਗੰਭੀਰ ਰੂਪ ਵਿਚ ਜਖਮੀ ਹੋ ਜਿਹਨਾ ਨੂੰ ਜਿਲ੍ਹੇ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਤੇਦੁਆ ਵਿਅਕਤੀਆ ਤੇ ਹਮਲਾ ਕਰਨ ਤੋ ਬਾਅਦ ਸ਼ਹੀਦ ਬਾਬਾ ਬਲਾਕਾ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੀ ਇੱਕ ਪੁਰਾਣੀ ਪਈ ਬਿਲਡਿੰਗ ਵਿਚ ਜਾ ਵੜਿਆ ਜਿਸ ਨੂੰ ਕਾਬੂ ਕਰਨ ਲਈ ਜਿਲ੍ਹਾ ਤਰਨਤਾਰਨ ਦੇ  ਸਬੰਧਤ ਵਿਭਾਗ ਦੇ ਅਧਿਕਾਰੀ ਅਤੇ ਪੁਲਸ ਮੁਲਾਜ਼ਮ ਹਾਜ਼ਰ ਸਨ ਖਬਰ ਲਿਖੇ ਜਾਣ ਤੱਕ ਤੇਦੁੲਆ ਕਾਬੂ ਤੋ ਬਾਹਰ ਸੀ ਅਤੇ ਲੋਕਾ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ|