ਸ਼ਲਮਾਨ ਖਾਨ ਤੇ ਸ਼ਿਲਪਾ ਸ਼ੈਟੀ ਖ਼ਿਲਾਫ ਕਾਰਵਾਈ ਦੀ ਮੰਗ:ਵਾਲਮੀਕਿ ਸਮਾਜ

ਧੂਰੀ,25 ਦਸੰਬਰ (ਮਹੇਸ਼ ਜਿੰਦਲ): ਵਾਲੀਵੁੱਡ ਅਦਾਕਾਰਾ ਸਲਮਾਨ ਖਾਨ ਅਤੇ ਸ਼ਿਲਪਾ ਸ਼ੈਟੀ ਵੱਲੋਂ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੌਰਾਨ ਵਾਲਮੀਕ ਸਮਾਜ ਬਾਰੇ ਗਲਤ ਸ਼ਬਦਾਵਲੀ ਵਰਤਣ ਤੇ ਕਾਰਵਾਈ ਦੀ ਮੰਗ ਲਈ ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਵੱਲੋਂ ਕੌਮੀ ਪ੍ਰਧਾਨ ਵਿੱਕੀ ਪਰੋਚਾ ਦੀ ਅਗਵਾਈ ‘ਚ ਡੀ.ਐਸ.ਪੀ. ਧੂਰੀ ਆਕਾਸ਼ਦੀਪ ਸਿੰਘ ਔਲਖ ਨੂੰ ਮੰਗ ਪੱਤਰ ਸੌਪਿਆ ਗਿਆ। ਕੌਮੀ ਪ੍ਰਧਾਨ ਵਿੱਕੀ ਪਰੋਚਾ ਨੇ ਦੱਸਿਆ ਕਿ ਸਲਮਾਨ ਖਾਨ ਅਤੇ ਸ਼ਿਲਪਾ ਸ਼ੈਟੀ ਵੱਲੋਂ ਆਪਣੀ ਇੱਕ ਫ਼ਿਲਮ ਦੀ ਪ੍ਰਮੋਸ਼ਨ ਲਈ ਇੱਕ ਨਿੱਜੀ ਚੈਨਲ ‘ਤੇ ਇੰਟਰਵਿਊ ਦੌਰਾਨ ਵਾਲਮੀਕ ਸਮਾਜ ਬਾਰੇ ਗਲਤ ਸ਼ਬਦਾਵਲੀ ਦੀ ਵਰਤੋਂ ਕਰ ਕੇ ਵਾਲਮੀਕ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਉਨ੍ਹਾਂ ਸਲਮਾਨ ਖਾਨ ਅਤੇ ਸ਼ਿਲਪਾ ਸ਼ੈਟੀ ਦੇ ਇੰਟਰਵਿਉ ਦੇ ਪ੍ਰਸਾਰਨ ਕਰਨ ਵਾਲੇ ਦੋ ਨਿੱਜੀ ਚੈਨਲਾਂ ਖ਼ਿਲਾਫ ਵਾਲਮੀਕ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਗਾਉਦੇਂ ਹੋਏ ਸਰਕਾਰ ਤੋਂ ਇਹਨਾਂ ਖ਼ਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ। ਇਸ ਮੌਕੇ ਡੀ.ਐਸ.ਪੀ ਆਕਾਸ਼ਦੀਪ ਸਿੰਘ ਔਲਖ ਨੇ ਸਮੁਚੇ ਵਾਲਮੀਕ ਸਮਾਜ ਨੂੰ ਭਰੋਸਾ ਦਿਵਾਇਆ ਕਿ ਬਣਦੀ ਕਾਰਵਾਈ ਜਲਦੀ ਹੀ ਅਮਲ ‘ਚ ਲਿਆਂਦੀ ਜਾਵੇਗੀ। ਇਸ ਮੰਕੇ ਕੌਸ਼ਲਰ ਅਜੇ ਪਰੋਚਾ, ਗੋਗੀ ਸਹੋਤਾ, ਰਾਕੇਸ਼ ਕੁਮਾਰ ਕੇਸੂ, ਵਿਕਰਮ ਕਾਲਾ, ਦੀਪਕ ਵੈਦ, ਦੀਪਕ ਕੁਮਾਰ ਅਤੇ ਤਰਸੇਮ ਕੁਮਾਰ ਹਾਜ਼ਰ ਸਨ।