ਅਨਮੋਲਪ੍ਰੀਤ ਸਿੰਘ ਨੇ ਪੰਜਾਬ ਵਿਚੋ ਗੋਲਡ ਮੈਡਲ ਪ੍ਰਾਪਤ ਕੀਤੇ

ਹੁਸ਼ਿਆਰਪੁਰ, 24 ਦਸੰਬਰ (ਤਰਸੇਮ ਦੀਵਾਨਾ): ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਪੰਜਾਬ ਪੱਧਰੀ ਵਿੱਦਿਅਕ ਮੁਕਾਬਲੇ ਜੋ ਕਿ ਮੋਹਾਲੀ ਦੇ ਆਡੀਟੋਰੀਅਮ ਵਿਖੇ ਚਲ ਰਹੇ ਹਨ। ਇਸ ਵਿਚ ਸ੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਦੇ ਹੋਣਹਾਰ ਵਿਦਿਆਰਥੀ ਅਨਮੋਲਪ੍ਰੀਤ ਸਿੰਘ ਨੇ ਗੀਤ/ਲੋਕ ਵਰਗ ਵਿਚ ਪੰਜਾਬ ਦਾ ਪ੍ਰਸਿੱਧ ਸੂਫੀ ਰੰਗ ‘ਸੁਲਤਾਨ ਬਾਹੂ’ ਗਾ ਕੇ ਪੰਜਾਬ ਵਿਚੋਂ ਗੋਲਡ ਮੈਡਲ ਪ੍ਰਾਪਤ ਕਰਕੇ ਆਪਣੇ ਜ਼ਿਲੇ ਦਾ ਨਾਂ ਰੋਸ਼ਨ ਕੀਤਾ। ਅਨਮੋਲ ਦੇ ਪਿਤਾ ਲੈਕਚਰਾਰ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੂੰ ਸੰਗੀਤ ਦਾ ਕਾਫੀ ਸ਼ੌਂਕ ਹੈ ਤੇ ਉਹ ਇਸ ਦੀ ਤਾਲੀਮ ਉਸਤਾਦ ਸਰਬਜੀਤ ਸਿੰਘ ਸੋਨੀ ਪਾਸੋਂ ਲੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਨਮੋਲ ਜਿਥੇ ਵਧੀਆਂ ਗਾਉਂਦਾ ਹੈ। ਉਸ ਦੇ ਨਾਲ ਹੀ ਉਹ ਵਧੀਆਂ ਕ੍ਰਿਕਟਰ ਵੀ ਹੈ ਉਹ ਦੇ ਵਾਰ ਪੰਜਾਬ ਪੱਧਰ ਤੇ ਆਪਣੀ ਟੀਮ ਦੀ ਅਗਵਾਈ ਵੀ ਕਰ ਚੁੱਕਾ ਹੈ। ਇਸ ਮੌਕੇ ਪ੍ਰਿੰ. ਬਲਵੀਰ ਕੌਰ ਸੰਗੀਤ ਅਧਿਆਪਕ ਮੱਖਣ ਸਿੰਘ, ਮੈਡਮ ਜਸਵੀਰ ਕੌਰ ਅਤੇ ਵਿਦਿਆਰਥੀ ਦੇ ਮਾਤਾ ਰਜਵਿੰਦਰ ਕੌਰ ਤੇ ਪਿਤਾ ਸੁਖਦੇਵ ਸਿੰਘ ਅਤੇ ਸਕੂਲ ਮੈਨੇਜਮੈਂਟ ਵਲੋਂ ਵੀ ਅਨਮੋਲਪ੍ਰੀਤ ਨੂੰ ਸਨਮਾਨਿਤ ਕੀਤਾ ਗਿਆ।