ਸੰਤ ਨਿਰੰਕਾਰੀ ਸਤਸੰਗ ਭਵਨ ਅਸਲਾਮਾਬਾਦ ਹੁਸ਼ਿਆਰਪੁਰ ਵਿਖੇ ਸੰਤ ਸਮਾਗਮ ਦਾ ਆਯੋਜਨ ਕੀਤਾ ਗਿਆ

ਹੁਸ਼ਿਆਰਪੁਰ, 24 ਦਸੰਬਰ (ਤਰਸੇਮ ਦੀਵਾਨਾ): ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ ਮਹਾਰਾਜ ਦੀ ਕ੍ਰਿਪਾ ਦੇ ਨਾਲ ਸੰਤ ਨਿਰੰਕਾਰੀ ਸਤਸੰਗ ਭਵਨ ਅਸਲਾਮਾਬਾਦ ਹੁਸ਼ਿਆਰਪੁਰ ਵਿਖੇ ਸੰਤ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ’ਤੇ ਭੈਣ ਕਾਂਤਾ ਜੀ ਆਗਰਾ ਤੋਂ ਵਿਸ਼ੇਸ਼ ਤੌਰ’ਤੇ ਪਹੁੰਚੇ। ਉਨ੍ਹਾਂ ਪ੍ਰਵਚਨ ਕਰਦੇ ਹੋਏ ਕਿਹਾ ਕਿ ਜੀਵਨ ਵਿਚ ਸਹਿਜਤਾ ਦਾ ਭਾਵ ਹੈ ਖੁਦ ਨੂੰ ਸੰਸਾਰ ਦੇ ਹਰ ਉਤਰਾਅ, ਚੜਾਅ ਵਿਚ ਸਥਿਰ ਅਤੇ ਦ੍ਰਿੜ ਬਣਾਏ ਰੱਖਣਾ। ਕੇਵਲ ਇਹੀ ਨਹੀਂ, ਸਹਿਜਤਾ ਖੁਦ ਨੂੰ ਉਨ੍ਹਾਂ ਸਾਰੇ ਕਾਰਨਾਂ ਤੋਂ ਉੱਪਰ ਉਠਾਉਂਦਾ ਹੈ ਜੋ ਮਨੁੱਖ ਨੂੰ ਮਨੁੱਖ ਤੋਂਂ ਅਲੱਗ ਕਰਦੇ ਹਨ। ਸਹਿਜ ਭਾਵ ਵਿਚ ਸਥਿਤ ਵਿਅਕਤੀ ਕਦੇ ਵੀ ਕਿਸੇ ਦੇ ਧਰਮ, ਜਾਤਿ, ਭਾਸ਼ਾ,ਸੰਸਕ੍ਰਿਤੀ,, ਵਰਗ ਅਤੇ ਰਾਸ਼ਟਰ ਦੇ ਅਧਾਰ’ਤੇ ਭੇਦਭਾਵ ਨਹੀਂ ਕਰਦਾ । ਉਹ ਸਾਰਿਆਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਤਰ੍ਹਾ ਸਨਮਾਨ ਦਿੰਦਾ ਹੈ ਲੇਕਿਨ ਇਹ ਭਾਵਨਾ ਉਦੋਂ ਆਉਂਦੀ ਹੈ ਜਦੋਂ ਉਹ ਮਨ ਅਤੇ ਕਰਮ ਵਿਚ ਪ੍ਰਭੂ ਨੂੰ ਸ਼ਾਮਲ ਕਰ ਲੈਂਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਭਾਵ ਅਤੇ ਅਜਿਹਾ ਜੀਵਨ ਕੇਵਲ ਤੇ ਕੇਵਲ ਪੂਰਨ ਸਤਿਗੁਰੂ ਦੀ ਸ਼ਰਨ ਵਿਚ ਜਾ ਕੇ ਇਸ ਨਿਰੰਕਾਰ ਦੀ ਜਾਣਕਾਰੀ ਕਰਕੇ ਹੀ ਹੀ ਹੋ ਸਕਦਾ ਹੈ। ਜਦੋਂਂ ਇਨਸਾਨ ਇਹ ਨਿਰੰਕਾਰ ਪ੍ਰਭੂ ਦੀ ਜਾਣਕਾਰੀ ਹਾਸਲ ਕਰ ਲੈਂਦਾ ਹੈ ਉਸਦੇ ਬਾਅਦ ਉਸਦੇ ਮੰਨ ਵਿਚ ਵੈਰ,ਵਿਰੋਧ, ਈਰਖਾ ਦੇ ਭਾਵ ਆਪਣੇ ਆਪ ਸਮਾਤ ਹੋ ਜਾਂਦੇ ਹਨ ਅਤੇ ਇਨਸਾਨ ਸਾਰਿਆਂ ਨਾਲ ਪਿਆਰ, ਨਿਮਰਤਾ ਅਤੇ ਸ਼ਹਿਰਨਸ਼ੀਲਤਾ ਨਾਲ ਆਪਣਾ ਜੀਵਨ ਬਤੀਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸਤਿਗੁਰੂ ਇਸ ਸੰਸਾਰ ਵਿਚ ਮਾਨਵਤਾ ਦੀ ਭਲਾਈ ਦਾ ਅਤੇ ਇਕੱਤਵ ਦੇ ਭਾਵ ਲੈਕੇ ਆਉਂਦਾ ਹੈ ਆਖਰ ਵਿਚ ਮੁਖੀ ਮਾਤਾ ਸੁਭਦਰਾ ਦੇਵੀ ਜੀ ਨੇ ਆਏ ਹੋਏ ਭੈਣ ਕਾਂਤਾ ਜੀ ਦਾ ਧੰਨਵਾਦ ਕੀਤਾ। ਇਸ ਮੌਕੇ’ਤੇ ਭੈਣ ਪੂਜਾ ਜੀ ਆਗਰਾ, ਅਸ਼ੋਕ,, ਸੰਚਾਲਕ ਬਾਲ ਕਿਸ਼ਨ, ਸਿਖਸ਼ਕ ਦੇਵਿੰਦਰ ਬੋਹਰਾ ਬੋਬੀ,  ਬਖਸ਼ੀ ਸਿੰਘ, ਨਿਰਮਲ ਦਾਸ, ਪੰਕਜ ਕੁਮਾਰ, ਜਸਵੀਰ ਸਿੰਘ, ਯੋਗਰਾਜ, ਭੈਣ ਸੁਸ਼ੀਲ, ਭੈਣ ਸਿਮਰਤ, ਵਿਪਨ ਕੁਮਾਰ, ਅਮ੍ਰਿਤ ਕੁਮਾਰ ਆਦਿ ਹਾਜ਼ਰ ਸਨ।