ਪ੍ਰਭੂ ਯਿਸੂ ਮਸੀਹ ਨੇ ਲੋਕ ਹਿੱਤਾ ਲਈ ਔਰਤਾਂ ਦੇ ਹੱਕਾਂ ‘ਤੇ ਜਾਤ ਪਾਤ ਦਾ ਵਿਰੋਧ ਕੀਤਾ: ਛੋਟੇਪੁਰ  ਈਸਾ ਮਸੀਹ ਦੇ ਜਨਮ ਤੋਂ ਹੀ ਈਸਵੀ ਦਾ ਹੋਇਆ ਅਗਾਜ਼ :ਛੋਟੇਪੁਰ

ਗੁਰਦਾਸਪੁਰ/ਧਾਰੀਵਾਲ, 24 ਦਸੰਬਰ (ਗੁਲਸ਼ਨ ਕੁਮਾਰ ਰਣੀਆਂ): ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਮਸੀਹੀਅਤ ਦੇ ਰਹਿਬਰ ਪ੍ਰਭੂ ਯਿਸੂ ਮਸੀਹ ਦੇ 2018 ਵੇਂ ਜਨਮ ਦਿਹਾੜੇ ਮੌਕੇ ਵਿਧਾਈ ਦਿੰਦਿਆਂ ਹੋਇਆ ਕਿਹਾ ਕਿ ਪ੍ਰਭੂ ਯਿਸੂ ਮਸੀਹ ਦਾ ਜਨਮ ਈਸਰਾਈਲ ਦੇ ਬੇਤਲਹਾਮ ਵਿਚ 2018 ਸਾਲ ਪਹਿਲਾ ਹੋਇਆ ਅਤੇ ਉਸ ਸਮੇਂ ਤੋਂ ਹੀ ਈਸ਼ਵੀ ਦਾ (ਸਾਲ) ਦਾ ਅਗਾਜ਼ ਹੋਇਆ ਜਿਸ ਲਈ ਪ੍ਰਭੂ ਯਿਸੂ ਮਸੀਹ ਨੂੰ ਈਸਾਂ ਮਸੀਹ ਨਾਂਅ ਨਾਲ ਵੀ ਜਾਣਿਆ ਜਾਦਾ ਹੈ। ਇਤਿਹਾਸ ਅਨੁਸਾਰ ਜਦੋਂ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਇਆ ਤਾ ਰਾਜਾ ਹੈਰੋਦੀਸ ਨੇ ਪ੍ਰਭੂ ਯਿਸੂ ਮਸੀਹ ਤੋਂ ਆਪਣੇ ਪੁੱਤਰਾਂ ਦੀ ਰਾਜ ਗੱਦੀ ਨੂੰ ਖਤਰਾਂ ਵੇਖਦਿਆਂ ਹੋਇਆ ਪ੍ਰਭੂ ਯਿਸੂ ਮਸੀਹ ਨੂੰ ਬਚਪਨ ਵਿਚ ਵੀ ਮਾਰਨ ਦੀ ਕੋਸ਼ਿਸ ਕੀਤੀ ਗਈ ਸੀ ਅਤੇ ਅੱਜ ਵੀ ਸਿਆਸਤਦਾਨਾਂ ਵਲੋਂ ਆਪਣੇ ਨਿੱਜੀ ਸੁਆਰਥਾਂ ਲਈ ਗਰੀਬ ਲੋਕਾਂ ਦੱਬਿਆਂ ਕੁੱਚਲਿਆਂ ਜਾ ਰਿਹਾ । ਛੋਟੇਪੁਰ  ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਇਸ ਸੰਸਾਰ ‘ਤੇ ਆ ਕਿ ਗਰੀਬ ਲੋਕਾਂ ਦੇ ਹੱਕਾਂ ਦੀ ਅਵਾਜ਼ ਤੋਂ ਉਠਾਉਣ ਤੋਂ ਇਲਾਵਾਂ ਮਰਦ ਪ੍ਰਧਾਨ ਸਮਾਜ਼ ਵਿਚ ਔਰਤ ਦੇ ਹੱਕਾਂ ਦੀ ਅਵਾਜ ਉਠਾਈ ਅਤੇ ਜਾਤ ਪਾਤ ਦਾ ਵਿਰੋਧ ਕਰਦਿਆਂ ਕਿਹਾ ਕਿ ਪ੍ਰਮਾਤਮਾਂ ਇਕ ਹੈ ਅਤੇ ਉਸ ਦੀ ਬੰਦਗੀ ਕਰਨ ਦਾ ਉਪਦੇਸ ਦਿੱਤਾ। ਇਸ ਤੋਂ ਇਲਾਵਾ ਪ੍ਰਭੂ ਯਿਸੂ ਮਸੀਹ ਨੇ ਦੁਸਮਣ ਨਾਲ ਵੀ ਪਿਆਰ ਕਰਨ ਦਾ ਸੰਦੇਸ਼ ਦਿੱਤਾ ਹੈ। ਛੋਟੇਪੁਰ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਕਾਮਨਾਂ ਕੀਤੀ ਸੀ ਕਿ ਇਸ ਧਰਤੀ ‘ਤੇ ਧਰਮੀ ‘ਤੇ ਸੱਚੇ ਲੋਕਾਂ ਦੇ ਚੰਗੇ ਰਾਜ ਦੀ ਸਥਾਪਨਾਂ ਹੋਵੇ ਜੋ ਸਾਂਝੀਵਾਲਤਾਂ, ਇਨਸਾਫ, ਪਿਆਰ, ਭਾਈਚਾਰਕ ਸਾਂਝ ਅਤੇ ਦੁਸਰਿਆਂ ਪ੍ਰਤੀ ਪਿਆਰ ਦੀ ਭਾਵਨਾਂ ਨੂੰ ਜਾਗਰੂਕ ਕਰੇ।