ਸਮਾਜ ਸੇਵੀ ਸੰਸਥਾ ਨਵ ਯੁੱਗ ਯੂਥ ਸੇਵਾ ਸੋਸਾਇਟੀ ਦੀ ਇੱਕ ਮੀਟਿੰਗ ਹੋਈ

ਫਿਰੋਜ਼ਪੁਰ 24 ਦਸੰਬਰ (ਅਸ਼ੋਕ ਭਾਰਦਵਾਜ): ਨਵਯੁੱਗ ਯੂਥ ਸੇਵਾ ਸੋਸਾਇਟੀ (ਆਲ ਇੰਡੀਆ ਰਜਿ) ਵੱਲੋਂ ਇੱਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਸੋਸਾਇਟੀ ਦੇ ਸਾਰੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ। ਸਰਬਸੰਮਤੀ ਨਾਲ ਕੁਝ ਹੋਰ ਅਹੁਦੇਦਾਰਾਂ ਦੀ ਵੀ ਚੋਣ ਕੀਤੀ ਗਈ । ਜਿਸ ਵਿੱਚ ਸ਼੍ਰੀ ਅਸ਼ੋਕ ਸ਼ਰਮਾਂ ਜੀ ਨੂੰ ਪੰਜਾਬ ਪ੍ਰਧਾਨ (ਸ਼ਹਿਰੀ ਮੰਡਲ) ਤੋਂ ਬਦਲ ਕੇ ਆਲ ਇੰਡੀਆ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜਰਨਲ ਸਕੱਤਰ ਬਣਨ ਤੇ ਸ਼੍ਰੀ ਅਸ਼ੋਕ ਸ਼ਰਮਾਂ  ਜੀ ਨੂੰ  ਐਸ ਐਸ ਪੀ ਸਰਦਾਰ ਦਰਸ਼ਨ ਸਿੰਘ ਮਾਨ, ਐਸ ਐਸ ਪੀ ਮਨਮੋਹਨ ਸ਼ਰਮਾਂ ਜੀ,ਐਸ ਐਸ ਪੀ ਸਨੇਹਦੀਪ ਸ਼ਰਮਾਂ,ਐਸ ਐਸ ਪੀ ਵਰਿੰਦਰ ਬਰਾੜ ਅਤੇ ਕੁਝ ਹੋਰ ਪਤਵੰਤੇ ਸੱਜਣਾਂ ਵੱਲੋਂ ਸ਼ੁਭਕਾਮਨਾਵਾਂ ਆਈਆਂ।