ਮਾਤਾ ਸਵਰਨ ਕੌਰ ਪੰਨੂ ਨੂੰ ਵੱਖ ਵੱਖ ਅਗੂਆ ਵੱਲੋ ਸਰਧਾ ਦੇ ਫੁੱਲ ਭੇਟ  ਹਮੇਸਾ ਹੀ ਪ੍ਰਮਾਤਮਾ ਨੂੰ ਮੰਨਣ ਵਾਲੇ ਸਨ ਮਾਤਾ ਜੀ 

ਸਰਹਾਲੀ ਕਲ੍ਹਾ 24 ਦਸੰਬਰ (ਦਲਬੀਰ): ਸਮਾਜ ਸੇਵਕ ਅਤੇ ਸੀਨੀਅਰ ਕਾਗਰਸੀ ਆਗੂ ਰਣਜੀਤ ਸਿੰਘ (ਬਾਦਲ) ਨੌਸ਼ਿਹਰਾ ਪੰਨੂਆ ਦੇ ਪੂਜਨੀਕ ਮਾਤਾ ਸਵਰਨ ਕੌਰ ਜੋ ਕਿ ਬੀਤੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ । ਅੱਜ ਉਹਨਾ ਦੇ ਗ੍ਰਹਿ ਨੌਸ਼ਿਹਰਾ ਪੰਨੂਆ ਵਿਖੇ ਸਰਧਾਜਲੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਭਾਈ ਦਵਿੰਦਰ ਸਿੰਘ ਨਿਰਮਾਨ ਅੰਮ੍ਰਿਤਸਰ ਨੇ ਵੈਰਾਗਮਈ ਕੀਰਤਨ ਦੁਆਰਾ ਸੰਗਤਾ ਨੂੰ ਗੁਰੁ ਜੱਸ ਸੁਣਾ ਕੇ ਅਤੇ ਮਾਤਾ ਜੀ ਮਾਤਾ ਸਵਰਨ ਕੌਰ ਦੀ ਜੀਵਨੀ ਬਾਰੇ ਚਾਨਣਾ ਪਾਇਆ ਇਸ ਮੌਕੇ ਤੇ ਉਹਨਾ ਵੱਲੋ ਮਾਤਾ ਮਾਤਾ ਸਵਰਨ ਕੌਰ ਜੀ ਵੱਲੋ ਕੀਤੇ ਗਏ ਕੰਮਾ ਅਤੇ ਆਪਣੇ ਪਰਿਵਾਰ ਨੂੰ ਹਮੇਸਾ ਹੀ ਸਹੀ ਸੇਧ ਦੇ ਕੇ ਹਮੇਸਾ ਹੀ ਦੁਨਿਆਵੀ ਕੰਮਾ ਦੀ ਅਤੇ ਪਾਰਟੀ ਬਾਜੀ ਤੋ ਉਪਰ ਉਠ ਕੇ ਉਹਨਾ ਨੂੰ ਸੱਚੀ ਸੁੱਚੀ ਕਮਾਈ ਕਰਨ ਅਤੇ ਸਮਾਜ ਦੇ ਚੰਗੇ ਕੰਮ ਕਰਨ ਦੀ ਪ੍ਰੇਰਣਾ ਦਿੱਤੀ ਇਸ ਮੌਕੇ ਤੇ ਬੁਲਾਰਿਆ ਵੱਲੋ ਮਾਤਾ ਜੀ ਦੇ ਕੀਤੇ ਕੰਮਾ ਦੀ ਸਲਾਘਾ ਕੀਤੀ ਉਥੇ ਹੀ ਮਾਤਾ ਜੀ ਵੱਲੋ ਹਮੇਸਾ ਹੀ ਗੁਰੂ ਘਰ ਨਾਲ ਅਥਾਹ ਪ੍ਰੇਮ ਭਾਵਨਾ ਅਤੇ ਹਰ ਵਕਤ ਗਰੀਬ ਵਰਗ ਦੀ ਸੇਵਾ ਦੇ ਨਾਲ ਨਾਲ ਆਪਣੇ ਪਰਿਵਾਰ ਦੋ ਸਪੁੱਤਰਾ ਅਤੇ ਦੋਨਾ ਬੇਟੀਆ ਨੂੰ ਹਮੇਸਾ ਹੀ ਲੋਕਾ ਦੀ ਸੇਵਾ ਕਰਨ ਲਈ ਪ੍ਰੇਰਣਾ ਦਿੰਦੇ ਸਨ । ਅੱਜ ਉਹਨਾ ਦੀ ਅੰਤਿਮ ਅਰਦਾਸ ਮੌਕੇ ਵੱਖ ਵੱਖ ਬੁਲਾਰਿਆ ਨੇ ਮਾਤਾ ਜੀ ਦੇ ਕੀਤੇ ਕੰਮਾ ਦੀ ਸਲਾਘਾ ਕੀਤੀ ਇਸ ਮੌਕੇ ਤੇ ਹੋਰਨਾ ਤੋ ਇਲਾਵਾ ਡਾ. ਧਰਮਬੀਰ ਸੇਰੋ ਹਲਕਾ ਤਰਨ ਤਾਰਨ ,ਸੁਖੰਿਦਰ ਸਿੰਘ ਸਿੱਧੂ ਪੱਟੀ,ਚੇਅਰਮੈਨ ਖਜਾਨ ਸਿੰਘ , ਬਲਕਾਰ ਸਿੰਘ ਪੰਨੂ , ਸਿਕੰਦਰ ਸਿੰਘ ਵਰਾਣਾ , ਲਖਬੀਰ ਸਿੰਘ ਪੰਨੂ ਐਮ.ਡੀ,ਹਰਮਨ ਸੇਖੋ,ਜੋਤੀ ਸੇਖੋ ਪੱਟੀ,ਤਰਸੇਮ ਸਿੰਘ ਪੰਨੂ,ਭੁਪਿੰਦਰ ਸਿੰਘ ਸਰਹਾਲੀ , ਸ੍ਰੀਰਾਮ ,ਸੋਨੂੰ ਦੋਦੇ,ਰਾਜਕਰਨ ਸੂਦ,ਸਤਨਾਮ ਸਿੰਘ ਦੋਹਤਾ ਤੋ ਇਲਾਵਾ ਵੱਖ ਵੱਖ ਆਗੂਆ ਨੇ ਮਾਤਾ ਜੀ ਦੀ ਜੀਵਨੀ ਬਾਰੇ ਚਾਨਣਾ ਪਾਇਆ ਅਖੀਰ ਵਿੱਚ ਰਣਜੀਤ ਸਿੰਘ ਬਾਦਲ ਨੇ ਆਈਆ ਸੰਗਤਾ ਦਾ ਧੰਨਵਾਦ ਕੀਤਾ ।