ਸਮਾਜ ਸੇਵੀ ਸੰਸਥਾ ਐਟੀ ਕਰਾਇਮ ਦੀ ਮੀਟਿੰਗ ਹੋਈ

ਫਿਰੋਜ਼ਪੁਰ 23 ਦਸੰਬਰ (ਅਸ਼ੋਕ ਭਾਰਦਵਾਜ): ਪਬਲਿਕ ਰਿਲੇਸਨ ਅਫਸਰ ਅਮੀਰ ਚੰਦ  ਸ਼ਰਮਾ ਜੀ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਪਿੰਡ ਪੂਰੋਨੰਗਲ ਬਰੋਟਾ ਵਿਖੇ ਹੋਈ । ਇਸ ਸਮੇਂ ਪੰਜਾਬ ਦੇ ਚੇਅਰਮੈਨ ਸ੍ਰੀ ਬਲਵਿੰਦਰ ਕੁਮਾਰ ਵਿਰਦੀ ਵਿਸ਼ੇਸ ਤੋਰ ਤੇ ਹਾਜਿਰ ਹੋਏ ।ਇਸ ਮੌਕੇ ਤੇ ਅਮੀਰ ਚੰਦ  ਸ਼ਰਮਾ ਜੀ ਨੇ ਸੰਸਥਾ  ਦੇ ਕੰਮਾਂ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਸੰਸਥਾ ਦਾ  ਮੁੱਖ ਮੰਤਵ ਕੁਰੱਪਸ਼ਨ  ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਲੋਕਾਂ ਨੂੰ ਜਾਗਰੂਕ  ਕਰਨਾ ਹੈ । ਇਸ ਸਮੇਂ ਚੇਅਰਮੈਨ ਵਿਰਦੀ ਨੇ ਲੋਕਾਂ  ਨੂੰ ਸਬੋਧਨ ਕਰਦੇ ਹੋਏ ਕਿਹਾ ਕਿ ਸੰਸਥਾ ਹਮੇਸ਼ਾ ਕੁਰੱਪਸ਼ਨ ਵਿਰੁੱਧ ਲੜਦੀ ਰਹੇਗੀ । ਇਸ ਸਮੇਂ ਆਏ ਹੋਏ ਪੰਤਵੰਤੇ ਸੱਜਣਾਂ ਦਾ ਧੰਨਵਾਦ ਕਰਦੇ ਹੋਏ ਠਾਕੁਰ ਬਚਨ ਸਿੰਘ ਬਰੋਟਾ ਜੀ ਨੇ ਕਿਹਾ ਕੇ ਅਸੀਂ ਪਿੰਡ ਵਾਸੀ ਸੰਸਥਾ ਦੇ ਨਾਲ ਮੌਢੇ ਨਾਲ ਮੌਢਾ ਲਾ ਕੇ ਸਾਥ ਦੇਵਾਂਗੇ ਇਸ ਮੌਕੇ ਤੇ ਮੰਨੂ ਸ਼ਰਮਾਂ,ਸੁਰਜੀਤ ਕਤਨਾ, ਸੁਰਿੰਦਰ ਸਿੰਘ ਜਸਵਿੰਦਰ ਸਿੰਘ ਰਮਨ ਕੁਮਾਰ ਡਿੰਪਲ ਸਿੰਘ ਗੁਰਦੀਪ  ਸਿੰਘ ਪ੍ਰਵੀਨ  ਕੁਮਾਰ, ਸਿੰਗਾਰ ਸਿੰਘ ਅਤੇ  ਪ੍ਤੀਮ ਚੰਦ ਆਦਿ ਹਾਜਿਰ ਸਨ ।