ਸੰਤ ਮਹਾਪੁਰਸ ਸੰਤ ਬਾਬਾ ਤਾਰਾ ਸਿੰਘ ਜੀ ਅਤੇ ਸੰਤ ਬਾਬਾ ਚਰਨ ਸਿੰਘ ਜੀ ਦੀ ਸਲਾਨਾ ਬਰਸੀ 1 ਜਨਵਰੀ ਨੂੰ ਬੜੀ ਸ਼ਰਧਾ ਨਾਲ ਮਨਾਈ ਜਾਵੇਗੀ 

ਸਰਹਾਲੀ ਕਲਾਂ 23 ਦਸੰਬਰ (ਦਲਬੀਰ ਸਰਹਾਲੀ/ਲਖਵਿੰਦਰ ਗੌਲਣ/ਰਿੰਪਲ ਗੌਲਣ): 1 ਜਨਵਰੀ ਨੂੰ  ਸ੍ਰੀ ਮਾਨ ਸੰਤ ਮਹਾਪੁਰਸ ਬਾਬਾ ਤਾਰਾ ਸਿੰਘ ਜੀ ਅਤੇ ਸੰਤ ਬਾਬਾ ਚਰਨ ਸਿੰਘ ਜੀ ਕਾਰ ਸੇਵਾ ਸਰਹਾਲੀ ਵਾਲਿਆ ਦੀ ਸਲਾਨਾ ਬਰਸੀ ਹਰ ਸਾਲ ਦੀ ਤਰਾ ਇਸ ਸਾਲ ਵੀ ਗੁਰਦੁਆਰਾ ਗੁਰਪੁਰੀ ਸਾਹਿਬ ਵਿਖੇ ਲੱਖਾ ਦੀ ਗਿਣਤੀ ਵਿੱਚ ਪਹੁੰਣਗੇ ਸਰਧਾਵਾਨ ਸਿੱਖ ਸੰਗਤਾ ਵਲੋ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜੂਰੀ ਅੰਦਰ ਸੰਪਰਦਾਇ ਕਾਰ ਸੇਵਾ ਸਰਹਾਲੀ ਦੇ ਮਜੋਦਾ ਮੁੱਖੀ ਸੰਤ ਬਾਬਾ ਸੁੱਖਾ ਸਿੰਘ ਜੀ ਅਤੇ ਉਪਮੁੱਖੀ ਬਾਬਾ ਹਾਕਮ ਸਿੰਘ ਦੀ ਯੋਗ ਅਗਵਾਈ ਹੇਠ ਸ਼ਰਧਾ ਭਾਵਨਾਂ ਅਤੇ ਪਿਆਰ ਸਤਿਕਾਰ ਸਾਹਿਤ ਨਾਲ ਮਨਾਈ ਜਾਵੇਗੀ। (2) ਜਨਵਰੀ ਨੂੰ ਲੋੜ ਵੰਦ ਅਤੇ ਗਰੀਬ ਪਰਿਵਾਰਾ ਦੀਆ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਕਰਵਾਏ  ਜਾਣਗੇ, ਸਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋ ਜਿਥੇ ਗੁਰੂਦੁਆਰੇ ਸਾਹਿਬਾ ਦੀ ਸੇਵਾ ਸੰਭਾਲ ਕੀਤੀ ਜਾ ਰਹੀ ਹੈ ਉਥੇ ਹੀ ਅਮ੍ਰਿਤ ਸੰਚਾਰ ਦੀ ਸੇਵਾ ਨਿਭਾ ਕੇ ਲੋਕਾ ਨੂੰ ਗੁਰੂ ਦੇ ਲੜ ਲਾਇਆ ਜਾ ਰਿਹਾ ਹੈ ਉਥੇ ਇਹ ਜਥੇਬੰਦੀ ਵਿਦਿਆ ਦੇ ਖੇਤਰ ਵਿੱਚ ਮੋਹਰੀ ਰੋਲ ਅਦਾ ਕਰ ਰਹੀ ਹੈ ਅਤੇ ਖੂਨ ਦਾਨ ਵਰਗੇ ਮਹਾਦਾਨ ਕੈਪ ਲਗਵਾ ਕੇ ਸਿਹਤ ਸਹੂਲਤਾ ਵਿੱਚ ਵੀ ਯੋਗਦਾਨ ਪਾਇਆ ਜਾਵੇਗਾ, ਗਰੀਬ ਲੋੜਵੰਦ ਪਰਿਵਾਰਾ ਦੀਆ ਲੜਕੀਆ ਦੇ ਹਰ ਸਾਲ ਸਮੂਹਿਕ ਆਨੰਦ ਕਾਰਜ ਕਰਵਾ ਕੇ ਗੁਰਬਤ ਦੀ ਜਿੰਦਗੀ ਜੀ ਰਹੇ ਪਰਿਵਾਰਾ ਲਈ ਆਸ ਦੀ ਕਿਰਨ ਬਣ ਕੇ ਸਾਹਮਣੇ ਆਈ ਹੈ, ਨਾਲ ਹੀ ਭਰੂਨ ਹੱਤਿਆ ਵਰਗੀ ਸਭ ਤੋ ਵੱਡੀ ਸਮਾਜਿਕ ਬੁਰਾਈ ਨੂੰ ਦੂਰ ਕਰਨ ਵਿਚ ਵੱਡਾ ਉਪਰਾਲਾ ਹੈ ਗੁਰੂਦੁਆਰਾ ਗੁਰਪੁਰੀ ਸਾਹਿਬ ਵਿਖੇ ਧੰਨ- ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਰ ਛਾਇਆਂ ਹੇਠ ਗਰੀਬ ਅਤੇ ਲੋੜਵੰਦ ਪਰਿਵਾਰਾ ਦੀਆਂ ਲੜਕੀਆ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਜਾਣਗੇ।ਇਸ ਮੋਕੇ ਬਾਬਾ ਜੀ ਵਲੋ ਨਵੇ ਵਿਆਹੇ ਜੋੜਿਆ ਨੂੰ ਘਰੇਲੂ ਬਰਤਣ ਯੋਗ ਸ਼ਮਾਨ ਡਬਲਬੈਡ, ਪੇਟੀਆਂ, ਕੁਰਸੀਆ,ਮੇਜ ਗਰਮੀਆ ਅਤੇ ਸਰਦੀਆ ਵਾਲੇ ਬਿਸਤਰੇ ਵਸਤਰ ਅਤੇ ਬਰਤਨ ਆਦਿ ਦਿੱਤੇ ਜਾਣਗੇ।(3)-ਜਨਵਰੀ ਨੂੰ ਕੱਬਡੀ ਦੇ ਮਹਾ ਮੁਕਾਬਲੇ ਕਰਵਾਏ ਜਾਣਗੇ ਕੱਬਡੀ ਪ੍ਰੇਮੀਆ ਦਾ ਜੜ ਆਇਆ ਹੋਇਆ ਸੀ ਆਪਣੇ ਚਹੇਤੇ ਨਾਮਵਰ ਕਬੱਡੀ ਖਿਡਾਰੀਆ ਦੀ ਝਲਕ ਦੇਖਣ ਲਈ ਉਤਾਵਲੇ ਦਿਖਾਈ ਦੇਣਗੇ।ਬਾਬਾ ਜੀ ਵੱਲੋ ਕੱਬਡੀ ਦੇ ਖਿਡਾਰੀਆ ਨੂੰ ਵੱਡੇ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ॥