ਸਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੋ ਰੋਜਾ ਧਾਰਮਿਕ ਜੋੜ ਮੇਲਾ ਮਨਾਇਆਂ ਗਿਆ

ਅਲਗੋਕੋਠੀ 23 ਦਸੰਬਰ (ਹਰਦਿਆਲ ਭੇਣੀ/ਲਖਵਿੰਦਰ ਗੌਲਣ): ਪਿੰਡ ਸ਼ੰਨਾ ਸਰਜਾ ਮਿਰਜਾ ਵਿਖੇ  ਸਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ  ਨੂੰ ਸਮਰਪਿਤ ਗੁਰੁਦੁਆਰਾ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜੀ ਵਿਖੇ ਪਿੰਡ ਅਤੇ ਇਲਾਕੇ ਦੇ ਸਹਿਯੋਗ ਨਾਲ ਦੋ ਰੋਜਾ ਧਾਰਮਿਕ  ਜੋੜ ਮੇਲਾ ਕਰਵਾਇਆ ਗਿਆ।ਇਸ ਮੋਕੇ ਸ਼੍ਰੀ ਅੰਖਡ ਪਾਠ ਦੇ ਭੋਗ ਪਾਏ ਗਏ।ਉਪਰੰਤ  ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਦਰਬਾਰ ਸਾਹਿਬ ਅਮ੍ਰਿਤਸਰ,ਢਾਡੀ ਸੁਖਵਿੰਦਰ ਸਿੰਘ,ਕਵੀਸ਼ਰੀ ਜਥਾ ਅਮਰਜੀਤ ਸਿੰਘ ਸਭਰਾਂ,ਕਥਾ ਵਾਚਕ ਗਿਆਨੀ ਦਿਲਬਾਗ ਸਿੰਘ ਵਲਟੋਹਾ ਹੋਰਨਾਂ ਜਥਿਆਂ ਵਲੋਂ ਕਥਾ ਰਾਹੀ ਸੰਗਤਾ ਨੂੰ ਗੁਰੂ ਘਰ ਦੇ ਜਸ ਸੁਣਾਉਣ ਦੇ ਨਾਲ ਸ਼ਬਦ ਕੀਰਤਨ ਰਾਹੀ ਗੁਰੂ ਘਰ ਨਾਲ ਜੋੜਨਾਂ ਕੀਤਾ।ਇਸ ਉਪੰਰਤ  ਗੱਗੋਬੁਹੇ ਦੀ ਗਤਕਾ ਟੀਮ ਨੇ ਆਪਣੇ ਜੋਹਰ ਦਿਖਾ ਕੇ ਆਈਆਂ ਹੋਈਆਂ ਸਗੰਤਾ ਨੂੰ ਨਿਹਾਲ ਕੀਤਾ। ਇਸ ਮੋਕੇ ਗੁਰੂ ਕਾ ਲੰਗਰ ਵੀ ਅਤੁਟ ਵਰਤਾਇਆ ਗਿਆ।ਇਸ ਦੋ ਦਿਨ ਦੇ ਸਮਾਗਮ ਦੋਰਾਨ ਆਈਆਂ ਸਗੰਤਾਂ ਅਤੇ ਵੱਖ-ਵੱਖ ਜਥਿਆਂ ਦਾ ਗੁਰਦੂਆਰਾ ਸਾਹਿਬ ਦੇ ਗੰ੍ਰਥੀ ਸਿੰਘ ਬਾਬਾ ਸੁਖਦੇਵ ਸਿੰਘ ਨੇ ਤਹਿ ਦਿਲੋਂ ਧੰਨਵਾਦ ਕੀਤਾ ।