ਪਿੰਡ ਧੌਲਪੁਰ ਵਿਖੇ ਸਰਬੱਤ ਵਿਕਾਸ ਯੋਜਨਾ ਤਹਿਤ ਕਰਵਾਇਆ ਆਮ ਇਜਲਾਸ  ਸਰਵੇ ਟੀਮਾਂ ਨੂੰ ਸਹੀ ਜਾਣਕਾਰੀ ਦਿੱਤੀ ਜਾਵੇ-ਇੰਜੀ.ਜਸਬੀਰ ਸਿੰਘ

ਬਟਾਲਾ/ਨੋਸ਼ਹਿਰਾ ਮੱਝਾ ਸਿੰਘ 23 ਦਸੰਬਰ(ਗੁਲਸ਼ਨ ਕੁਮਾਰ ਰਣੀਆਂ): ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਅੱਜ ਪਿੰਡ ਧੌਲਪੁਰ ਵਿਖੇ ਪੰਚਾਇਤ ਦਾ ਆਮ ਇਜਲਾਸ ਕਰਵਾਇਆ ਗਿਆ । ਇਸ ਇਜਲਾਸ ਦੀ ਪ੍ਰਧਾਨਗੀ ਨੋਡਲ ਅਫ਼ਸਰ ਇੰਜੀ.ਜਸਬੀਰ ਸਿੰਘ ਨੇ ਕੀਤੀ । ਇਸ ਮੋਕੇ ਸਰਪੰਚ ਸ੍ਰੀ ਸੁਖਪਾਲ ਸਿੰਘ,ਪੰਚਾਇਤ ਸਕੱਤਰ ਸ੍ਰੀ ਵਿਜੇ ਕੁਮਾਰ,ਆਸ਼ਾ ਵਰਕਰ ਸ੍ਰੀਮਤੀ ਕੁਲਵਿੰਦਰ ਕੌਰ,ਪੰਚਾਇਤ ਦੇ ਹੋਰ ਨੁਮਾਇੰਦੇ ਅਤੇ ਪਿੰਡ ਵਾਸੀ ਹਾਜ਼ਰ ਸਨ । ਇਜਲਾਸ ਨੂੰ ਸੰਬੋਧਨ ਕਰਦਿਆਂ ਨੋਡਲ ਅਫ਼ਸਰ ਇੰਜੀ.ਜਸਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਲੋੜਵੰਦ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਦੇਣ ਲਈ ਇੱਕ ਵਿਸ਼ੇਸ਼ ਸਰਵੇ ਕਰਵਾਇਆ ਜਾ ਰਿਹਾ ਹੈ । ਜਿਸ ਵਿਚ ਕਰਮਚਾਰੀ ਹਰ ਘਰ ਵਿਚ ਜਾ ਕੇ ਉਨ੍ਹਾਂ ਕੋਲੋਂ ਮਿਲ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਲੈਣਗੇ । ਉਨ੍ਹਾਂ ਕਿਹਾ ਸਰਕਾਰੀ ਕਰਮਚਾਰੀਆਂ ਨੂੰ ਇਸ ਸਬੰਧੀ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਇਹ ਸਰਵੇ ਚੱਲ ਰਿਹਾ ਹੈ । ਉਨ੍ਹਾਂ ਪੰਚਾਇਤ ਦੇ ਨੁਮਾਇੰਦਿਆਂ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਸਰਵੇ ਟੀਮ ਆਉਂਣ ਤੇ ਉਨ੍ਹਾਂ ਨੁੰ ਬਿਲਕੁਲ ਸਹੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਸਹੀ ਡਾਟਾ ਸਰਕਾਰ ਤੱਕ ਪਹੁੰਚ ਸਕੇ ।