ਕ੍ਰਿਸਮਸ ਦੇ ਸਬੰਧ ਵਿੱਚ ਸ਼ੋਭਾ ਯਾਤਰਾ ਕੱਢੀ ਗਈ

ਫਿਰੋਜ਼ਪੁਰ 22 ਦਸੰਬਰ (ਅਸ਼ੋਕ ਭਾਰਦਵਾਜ): 25 ਦਸੰਬਰ ਨੂੰ ਮਨਾਏ ਜਾ ਰਹੇ ਕ੍ਰਿਸਮਸ ਦੇ ਸਬੰਧ ਵਿੱਚ ਸ਼ੋਭਾ ਯਾਤਰਾ ਕੱਢੀ ਗਈ  ਇਹ ਸ਼ੋਭਾ ਯਾਤਰਾ ਫਿਰੋਜ਼ਪੁਰ ਛਾਉਣੀ  ਦੇ ਬਾਜ਼ਾਰਾਂ ਵਿੱਚੋ ਹੁੰਦੇ ਹੋਏ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿੱਚ ਦੀ ਕੱਢੀ ਗਈ। ਇਸ ਯਾਤਰਾ ਦੌਰਾਨ ਕ੍ਰਿਸ਼ਚਨ ਭਾਈਚਾਰੇ ਦੇ ਲੋਕਾਂ ਦਾ ਬਹੁਤ ਵੱਡਾ ਇੱਕਠ ਦੇਖਣ ਨੂੰ ਮਿਲਿਆ। ਯੁਹਾਨਾ ਭੱਟੀ ਜੀ ਨੇ ਪ੍ਭੂ ਯਿਸੂ ਜੀ ਦੇ ਸੁੰਦਰ ਸੁੰਦਰ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।