ਸ੍ਰੀ ਸ਼ਿਰਡੀ ਸਾਈ ਮੰਦਿਰ ਧੂਰੀ ਵੱਲੋਂ ਤੀਜੀ ਸਾਈ ਸੰਧਿਆ

ਧੂਰੀ,23 ਦਸੰਬਰ (ਮਹੇਸ਼ ਜਿੰਦਲ): ਸ੍ਰੀ ਸ਼ਿਰਡੀ ਸਾਈ ਸੇਵਾ ਪਰਿਵਾਰ ਸੋਸਾਇਟੀ (ਰਜਿ:) ਧੂਰੀ ਦੇ ਪ੍ਰੈਸ ਸੱਕਤਰ ਸ੍ਰੀ ਨਵਦੀਪ ਕੁਮਾਰ ਵੱਲੋਂ ਦੱਸਿਆ ਗਿਆ ਕਿ ਸੋਸਾਇਟੀ ਵੱਲੋਂ ਸ੍ਰੀ ਸਾਈਂ ਮੰਦਰ ਧੂਰੀ ਵੱਲੋਂ ਤੀਜੀ ਵਿਸ਼ਾਲ ਸਾਈ ਸੰਧੀਆ ਮਿਤੀ 30-12-2017 ਨੂੰ ਸ਼ਾਮ ਦੇ 7 ਵਜੇ ਸੰਗਰੂਰ ਵਾਲੀ ਕੋਠੀ ਵਿੱਚ ਬੜੀ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ। ਜਿਸ ਵਿੱਚ ਪ੍ਰਸੀਧ ਟੀ.ਵੀ ਕਲਾਕਾਰ ਸ੍ਰੀ ਪੰਕਜ ਰਾਜ (ਦਿੱਲੀ ਵਾਲੇ) ਆਪਣੇ ਭਜਨਾ ਨਾਲ ਬਾਬਾ ਸ਼ਿਰਡੀ ਸਾਂਈ ਜੀ ਦੇ ਗੁਣਗਾਣ ਕਰਨਗੇ। ਇਸ ਤੋਂ ਇਲਾਵਾ 28-12-2017 ਨੂੰ ਦਿਨ ਵੀਰਵਾਰ ਨੂੰ ਸਾਈਂ ਸ਼ਿਰਡੀ ਜੀ ਦੀ ਪਾਲਕੀ ਕੱਢੀ ਜਾਵੇਗੀ, ਜੋ ਸਨਾਤਨ ਧਰਮਸ਼ਾਲਾ ਤੋਂ ਸ਼ੁਰੂ ਹੋਕੇ ਸਾਈਂ ਮੰਦਿਰ ਧੂਰੀ ਵਿਖੇ ਪਹੁੰਚਕੇ ਸਮਾਪਤ ਕੀਤੀ ਜਾਵੇਗੀ। ਅਤੇ ਸ਼ਿਰਡੀ ਸਾਈਂ ਜੀ ਦੇ ਮੰਦਰ ਵਿੱਚ ਅਟੂੱਟ ਲੰਗਰ ਵੀ ਵਰਤੇਗਾ। ਸਾਰੇ ਧਰਮ ਪ੍ਰੇਮੀਆਂ ਅਤੇ ਭਗਤਾ ਨੂੰ ਬੇਨਤੀ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਖੇਚਲ ਕਰਨ। ਇਸ ਜਾਣਕਾਰੀ ਕਮੇਟੀ ਪ੍ਰਧਾਨ ਸ੍ਰੀ ਸੱਤਪਾਲ ਗਰਗ ਚੇਅਰਮੈਨ, ਸ੍ਰੀ ਸੰਜੀਵ ਬਹਿਲ ਚੇਅਰਮੈਨ, ਸ੍ਰੀ ਅਸਵਨੀ ਧੀਰ ਪ੍ਰਧਾਨ, ਸ੍ਰੀ ਜਸਪਾਲ ਸਿੰਘ ਜਰਨਲ ਸੱਕਤਰ ਅਤੇ ਸ੍ਰੀ ਯੋਗੇਸ਼ ਗਰਗ ਖਜਾਨਚੀ, ਸ੍ਰੀ ਰੋਹਿਤ ਜਿੰਦਲ, ਸ੍ਰੀ ਜੌਨੀ ਜਿੰਦਲ, ਸ੍ਰੀ ਰਜਨੀਸ ਗੋਇਲ, ਸ੍ਰੀ ਰਜਨੀਸ ਧੀਰ, ਸ੍ਰੀ ਰਿੰਕੂ ਜਿੰਦਲ, ਸ੍ਰੀ ਕਰਮਜੀਤ ਸਿੰਘ ਢਿੱਲੋ ਵੱਲੋਂ ਦਿੱਤੀ ਗਈ।