ਪੀ.ਐਸ.ਈ.ਬੀ.ਇੰਪ:ਜੁਆਇੰਟ ਫੋਰਮ ਪੰਜਾਬ ਧੂਰੀ ਕਮੇਟੀ ਨੇ ਗੈਟ ਰੈਲੀ ਕੱਢੀ

ਧੂਰੀ,23 ਦਸਬੰਰ (ਮਹੇਸ਼ ਜਿੰਦਲ) ਪੀ.ਐਸ.ਈ.ਬੀ. ਇੰਪ: ਜੁਆਇੰਟ ਫੋਰਮ ਪੰਜਾਬ ਦੇ ਫੈਸਲੇ ਅਨੁਸਾਰ ਧੂਰੀ ਮੰਡਲ ਦੇ ਬਿਜਲੀ ਕਾਮੇਆਂ ਨੇ ਗੇਟ ਰੈਲੀ ਕੀਤੀ ਜਿਸ ਦੀ ਪ੍ਰਧਾਨਗੀ ਰਣਜੀਤ ਸਿੰਘ ਧੂਰਾ, ਜੋਗਾ ਸਿੰਘ ਲਾਂਗੜੀਆ, ਦਲਵੀਰ ਸਿੰਘ ਘਨੌਰ ਅਤੇ ਕੇਹਰ ਸਿੰਘ ਨੇ ਕੀਤੀ। ਇਹ ਗੇਟ ਰੈਲੀ ਪਾਵਰ ਕਾਮ ਵੱਲੋਂ ਜੋ ਥਰਮਲ ਪਲਾਟ ਬੰਦ ਕੀਤੇ ਜਾ ਰਹੇ, ਉਸ ਦੇ ਵਿਰੋਧ ਵਿੱਚ ਸਮੁਚੇ ਪੰਜਾਬ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮੁਲਾਜ਼ਮਾਂ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਹੈ। ਮੁਲਾਜ਼ਮਾਂ ਨੇ ਸਾਂਝੇ ਤੋਰ ਤੇ ਮੰਗ ਕੀਤੀ ਕਿ ਪੀ.ਐਸ.ਈ.ਬੀ. ਇੰਪ: ਜੁਆਇੰਟ ਫੋਰਮ ਪੰਜਾਬ ਦੇ ਮੰਗ ਪੱਤਰ ਅਨੁਸਾਰ ਮੁਲਾਜਮਾਂ ਦਾ ਪੇ ਬੈਡ, ਕਤਸਾਲਾ ਪ੍ਰੋਫੀਸ਼ੈਸੀ ਪਦ ਉਨੱਤੀ ਸਕੇਲ ਦਾ ਲਾਭ ਖਾਲੀ ਅਸਾਮੀਆਂ ਭਰਨਾ, ਸਹਾਇਕ ਸਾਈਲ ਬਣਉਣਾ ਆਦਿ ਸਾਮਿਲ ਹਨ। ਹੋਰ ਤੋਂ ਇਲਾਵਾ ਸਾਥੀ ਹਰਦੇਵ ਸਿੰਘ, ਅਮਰਜੀਤ ਸਿੰਘ, ਸਵਰਨ ਸਿੰਘ, ਰਾਜਪਾਲ, ਬਲਦੇਵ ਸਿੰਘ, ਲਖਵੀਰ ਸਿੰਘ, ਜਰਨੈਲ ਸਿੰਘ, ਜੋਗਿੰਦਰ ਸਿੰਘ, ਇੰਦਰਜੀਤ ਸਿੰਘ ਆਦਿ ਨੇ ਸਮੂਲੀਅਤ ਕੀਤੀ ਥਰਮਲ ਪਲਾਟ ਬੰਦ ਕਰਨ ਦੀ ਸਖਤ ਵਿਰੋਧਤਾ ਕੀਤੀ ਗਈ।