ਐਸ .ਡੀ.ਓ ਨੂੰ ਬਿਜਲੀ ਦੀ ਚੋਰੀ ਰੋਕਣੀ ਪਈ ਮਹਿੰਗੀ ਖਾਲੜਾ ਪੁਲਿਸ ਨੇ ਦੋ ਔਰਤਾ ਦੀ ਸਿਕਾਇਤ  ਨੂੰ ਅਧਾਰ ਬਣਾ ਕੇ ਐਸ ਡੀ ਓ  ਨੂੰ ਲਿਆ  ਹਿਰਾਸਤ ਚ ਪਾਵਰਕਾਮ ਅਧਿਕਾਰੀਆ ਵੱਲੋ ਖਾਲੜਾ ਥਾਣਾ ਦਾ ਘਿਰਾਉ ਕਰਕੇ ਦਿੱਤਾ ਧਰਨਾ

ਤਰਨਤਾਰਨ/ਖਾਲੜਾ 22 ਦਸੰਬਰ (ਲਖਵਿੰਦਰ ਗੌਲਣ/ਰਿੰਪਲ ਗੌਲਣ): ਪਾਵਰਕਾਰਪੋਰੇਸ਼ਨ ਦੀ ਸਬ ਡਵੀਜਨ ਅਮਰਕੋਟ ਵਿਖੇ ਬਤੋਰ ਐਸ .ਡੀ ,ਓ ਤੈਨਾਤ ਕਮਲ ਕੁਮਾਰ ਨੂੰ ਬਿਜਲੀ ਚੋਰੀ ਰੋਕਣੀ ਉਸ ਵਕਤ ਮਹਿੰਗੀ ਸਾਬਿਤ ਹੋਈ | ਜਦੋ ਥਾਣਾ ਖਾਲੜਾ ਅਧੀਨ ਪੈਂਦੇ ਪਿੰਡ ਰਾਜੋਕੇ ਦੀ ਵਸਨੀਕ ਇੱਕ ਔਰਤ ਨੂੰ ਹਾਰਟ ਅਟੈਕ ਆਉਣ ਅਤੇ ਨੇੜਲੇ ਪਿੰਡ ਪਲੋ ਪੱਤੀ ਦੀ ਵਸਨੀਕ ਦੂਜੀ ਔਰਤ ਨੇ  ਐਸ ਡੀ ਓ ਵੱਲੋ ਉਸ ਨੂੰ ਬਿਜਲੀ ਚੋਰੀ ਬਦਲੇ ਫੋਨ ਕਰਨ ਨੂੰ ਕਹਿਣ ਦੇ ਇਲਜਾਮ ਲਗਾਏ ਗਏ | ਇਸ ਮਸਲੇ ਸਬੰਧੀ ਥਾਣੇ ਪੁੱਜੇ ਪਾਵਰ ਕਾਰਪੋਰੇਸ਼ਨ ਦੀ ਜਥੇਬੰਦੀ ਦੇ ਸਰਕਲ ਤਰਨਤਾਰਨ ਦੇ ਪ੍ਰਧਾਨ ਪੂਰਨ ਸਿੰਘ ਮਾੜੀ ਮੇਘਾ ਨੇ ਇਸ ਸਾਰੇ ਮਸਲੇ ਨੂੰ ਝੂਠਾ ਕਰਾਰ ਦਿੰਦਿਆ ਕਿਹਾ ਕੀ ਜਦੋ ਐਸ ਡੀ ਓ ਅਲਗੋ ਕੋਠੀ ਲਾਗੇ ਆ ਰਹੇ ਸਨ ਤਾਂ ਓਹਨਾ ਨੂੰ ਪੁਲਿਸ ਨੇ ਚੁੱਕ ਲਿਆ ਜਦ ਓਹ ਥਾਣਾ ਖਾਲੜਾ ਆਏ ਤਾਂ ਓਹਨਾ ਨੂੰ ਪਤਾ ਲੱਗਾ ਕੇ ਦੋ ਔਰਤਾ ਦੀ ਸਿਕਾਇਤ ਨੂੰ ਅਧਾਰ ਬਣਾ ਕੇ ਪੁਲਿਸ ਨੇ ਐਸ ਡੀ ਓ  ਨੂੰ ਹਿਰਾਸਤ ਵਿਚ ਲਿਆ ਹੈ ਜੋ ਕੀ ਸਰਾਸਰ ਗਲਤ ਹੈ ਜਦ ਕੀ ਸਾਡਾ ਕੋਈ ਵੀ ਕਰਮਚਾਰੀ ਇਹਨਾ ਔਰਤਾ ਦੇ ਘਰ ਨਹੀ ਗਿਆ ਜਦ  ਸਬ ਡਵੀਜਨ ਅਮਰਕੋਟ ਵਿਖੇ ਲਾਭਪਾਤਰੀਆ ਕਰੀਬ ਸੱਤ ਕਰੋੜ ਦਾ ਬਕਾਇਆ ਹੈ ਤੇ ਇਸ ਨੂੰ ਉਗਰਾਉਣ ਲਈ ਐਸ .ਡੀ .ਓ ਬੜੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ ਤੇ ਸਿਆਸੀ ਬਦਲਾਖੋਰੀ ਤਹਿਤ ਇਹ ਮਨ ਘੜਤ ਗੱਲਾ ਬਣਾਈਆ ਜਾ ਰਹੀਆਂ ਹਨ ਓਹਨਾ ਪੁਲਿਸ ਪ੍ਰਸ਼ਾਸ਼ਨ ਤੋਂ ਝੂਠੀ ਸਿਕਾਇਤ ਕਰਨ ਵਾਲਿਆ ਵਿਰੁਧ ਕਾਰਵਾਈ ਦੀ ਮੰਗ ਕੀਤੀ |ਦੂਸਰੇ ਪਾਸੇ ਇਸ ਸਬੰਧੀ ਥਾਣਾ ਖਾਲੜਾ ਦੇ ਐਸ .ਐਚ .ਓ ਹਰਚਰਨ ਸਿੰਘ ਨੇ ਕਿਹਾ ਕੀ ਐਸ .ਡੀ ਓ ਵਿਰੁਧ ਦੋ ਸਿਕਾਇਤਾ ਆਈਆ ਸਨ ਜਿਸ ਕਰਕੇ ਓਹਨਾ ਨੂੰ ਸੱਦਿਆ ਸੀ ਤੇ ਇਸ ਸਬੰਧੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ |