ਗੋਰਵਦੀਪ ਵਲਟੋਹਾ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਅਲਗੋਕੋਠੀ 20 ਦਸੰਬਰ (ਹਰਦਿਆਲ ਸਿੰਘ ਭੈਣੀ): ਸੀਨੀਅਰ ਅਕਾਲੀ ਆਗੂ ਸਰਪੰਚ ਸੁਖਵਿੰਦਰ ਸਿੰਘ ਮਹਿਲ ਦੇ ਤਾਏ ਦੇ ਪੁੱਤ ਪ੍ਰਤਾਪ ਸਿੰਘ ਮਹਿਲ ਦੀ ਹੋਈ ਅਚਾਨਕ ਮੋਤ ਤੇ ਸਰਪੰਚ ਸੁਖਵਿੰਦਰ ਸਿੰਘ ਮਹਿਲ ਅਤੇ ਪ੍ਰਤਾਪ ਸਿੰਘ ਦੇ ਸਪੁੱਤਰ ਹਰਦੇਵ ਸਿੰਘ ਮਹਿਲ ਹਰਿੰਦਰ ਸਿੰਘ ਮਹਿਲ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਸਾਬਕਾ ਹਲਕਾ ਵਿਧਾਇਕ ਪ੍ਰੋ:ਵਿਰਸਾ ਸਿੰਘ ਵਲਟੋਹਾ ਦੇ ਸਪੁੱਤਰ ਗੋਰਵਦੀਪ ਸਿੰਘ ਵਲਟੋਹਾ ਉਨਾਂ ਦੇ ਗ੍ਰਹਿ ਪਿੰਡ ਆਸਲ ਉਤਾੜ ਵਿਖੇ ਪਹੁਚੇ।ਸਰਪੰਚ ਸੁਖਵਿੰਦਰ ਸਿੰਘ ਮਹਿਲ ਅਤੇ ਉਨਾਂ ਦੇ ਪਰਿਵਾਰ ਨਾਲ ਦੁੱਖ ਸਾਝਾ ਕਰਦਿਆਂ ਗੋਰਵਦੀਪ ਸਿੰਘ ਵਲਟੋਹਾ ਨੇ  ਕਿਹਾ ਕਿ ਪ੍ਰਤਾਪ ਸਿੰਘ ਦੀ ਹੋਈ ਅਚਾਨਕ ਮੋਤ ਕਾਰਨ ਉਨਾ ਦੇ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਇਸ ਮੋਕੇ ਡਾ ਸ਼ਿਦਰਪਾਲ ਸਿੰਘ ਵਲਟੋਹਾ,ਸਵਰਨ ਸਿੰਘ ਮਹਿਲ,ਚਰਨਜੀਤ ਸਿੰਘ ਮਹਿਲ ਆਦਿ ਹਾਜਰ ਸਨ।