ਖੁੱਲੇ ਚ ਜੰਗਲ-ਪਾਣੀ ਜਾਣ ਦੀ ਲਾਹਨਤ ਨੂੰ ਖਤਮ ਕਰਨ ਦੀ ਮੁਹਿੰਮ ਚ ਲੋਕ ਸਰਕਾਰ ਦਾ ਸਾਥ ਦੇਣ-ਐੱਸ.ਡੀ.ਐੱਮ.ਸ੍ਰੀ ਗੁਪਤਾ

ਬਟਾਲਾ,20 ਦਸੰਬਰ(ਗੁਲਸ਼ਨ ਕੁਮਾਰ ਰਣੀਆਂ): ਐਸ.ਡੀ.ਐਮ.ਬਟਾਲਾ ਸ੍ਰੀ ਰੋਹਿਤ ਗੁਪਤਾ ਨੇ ਲੋਕਾਂ ਨੁੰ ਅਪੀਲ  ਕੀਤੀ ਹੈ ਕਿ ਉਹ ਖੁੱਲੇ ਚ ਜੰਗਲ-ਪਾਣੀ ਜਾਣ ਦੀ ਲਾਹਨਤ ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਵਿੱਚ ਆਪਣਾ ਸਾਥ ਦੇਣ । ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਵੱਛ ਅਤੇ ਸਵੱਸਥ ਪੰਜਾਬ ਮਿਸ਼ਨ ਤਹਿਤ ਹਰ ਲੋੜਵੰਦ ਦੇ ਘਰ ਵਿੱਚ ਪਖਾਨਾ ਬਣਾ ਕੇ ਦਿੱਤਾ ਜਾ ਰਿਹਾ ਹੈ ਤਾਂ ਜੋ ਖੁੱਲੇ ਵਿੱਚ ਜੰਗਲ-ਪਾਣੀ ਦੀ ਲਾਹਨਤ ਨੂੰ ਖਤਮ ਕੀਤਾ ਜਾ ਸਕੇ । ਸ੍ਰੀ ਰੋਹਿਤ ਗੁਪਤਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋੜਵਂਦ ਪਰਿਵਾਰਾਂ ਦੇ ਘਰਾਂ ਵਿਚ ਪਖਾਨੇ ਬਣਾਉਣ ਦਾ ਪ੍ਰੋਜੈਕਟ ਜੰਗੀ ਪੱਧਰ ਤੇ ਚੱਲ ਰਿਹਾ ਹੈ । ਜਿਸ ਤਹਿਤ ਸਰਕਾਰ ਵੱਲੋਂ ਪਰਤੀ ਘਰ ਨੁੰ ਪਖਾਨਾ ਬਣਾਉਣ ਲਈ 15000 ਰੁਪਏ ਉਸਦੇ ਬੈਂਕ ਖਾਤੇ ਵਿੱਚ ਭੇਜੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਲਾਭਪਾਤਰੀ ਨੂੰ ਇਹ 15 ਹਜ਼ਾਰ ਰੁਪਏ ਤਿੰਨ ਕਿਸ਼ਤਾਂ ਵਿੱਚ ਦਿੱਤਾ ਜਾਂਦਾ ਹੈ । ਐਸ.ਡੀ.ਐਮ ਨੇ ਲੋਕਾਂ ਨੂੰ ਅਪੀਲ ਕਤੀ ਕਿ ਉਹ ਆਪਣੇ ਚੌਗਿਰਦੇ ਨੂੰ ਸਾਫ-ਸੁਥਰਾ ਰੱਖਣ ਕਿਉਂਕਿ ਗੰਦਗੀ ਕਾਰਨ ਅਨੇਕਾ ਤਰਾਂ ਦੀਆਂ ਬਿਮਾਰੀਆਂ ਫੇਲਦੀਆਂ ਹਨ । ਉਨ੍ਹਾਂ ਕਿਹਾ ਕਿ ਸਵੱਛ ਪੰਜਾਬ ਮੁਹਿੰਮ ਨੁੰ ਸਫਲ ਕਰਨ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ । ਅਤੇ ਸਫਾਈ ਨੂੰ ਲੈ ਕੇ ਇੱਕ ਹੋਰ ਲਹਿਰ ਖੜ੍ਹੀ ਕੀਤੀ ਜਾਣੀ ਚਾਹੀਦੀ ਹੈ । ਉਨਹਾਂ ਕਿਹਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡ-ਪਿੰਡ ਜਾ ਕੇ ਸਵੱਛਤਾ ਦਾ ਹੋਕਾ ਦਿੱਤਾ ਜਾ ਰਿਹਾ ਹੈ ਅਤੇ ਹਰ ਕਿਸੇ ਨੂੰ ਇਸ ਉੱਪਰ ਅਮਲ ਕਰਨ ਦੀ ਲੋੜ ਹੈ ।