ਖੂਨਦਾਨ ਕਰਨਾ ਸਭ ਤੋਂ ਵੱਡਾ ਦਾਨ – ਸਰਬਜੀਤ ਸਿੰਘ ਥਿੰਦ

ਪੱਟੀ 20 ਦਸੰਬਰ (ਰਣਜੀਤ ਸਿੰਘ ਮਾਹਲਾ): ਖੂਨਦਾਨ ਕਰਨਾ ਸਭ ਤੋਂ ਵੱਡਾ ਦਾਨ ਹੈ ਖੂਨਦਾਨ ਕਰਨ ਨਾਲ ਕਿਸੇ ਕਿਸਮ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ ਿੲਹਨਾਂ ਸ਼ਬਦਾ ਦਾ ਪ੍ਰਗਟਾਵਾ ਤਹਿਸੀਲਦਾਰ ਸਰਬਜੀਤ ਸਿੰਘ ਥਿੰਦ ਜੀ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਿੲਟੀ ਵੱਲੋਂ ਪਿੰਡ ਪ੍ਰਿੰਗੜੀ ਵਿਖੇ ਲਗਾਏ ਗਏ ਖੂਨਦਾਨ ਕੈਂਪ ਮੌਕੇ ਆਖੇ !ਕੈਂਪ ਦੌਰਾਨ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਦਿਆਂ ਜਿੱਥੇ ਥਿੰਦ ਜੀ ਨੇ ਨੋਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਓਥੇ ਉਹਨਾਂ ਆਪ ਵੀ ਖੂਨਦਾਨ ਕਰ ਕੇ ਸਲਾਹੁਣਯੋਗ ਉਦਹਾਰਨ ਪੇਸ਼ ਕੀਤੀ ਿੲਸ ਮੌਕੇ ਕਾਂਗਰਸੀ ਆਗੂ ਵਜ਼ੀਰ ਸਿੰਘ ਪਾਰਸ ਨੇ ਕਿਹਾ ਕਿ ਸੁਸਾਿੲਟੀ ਵੱਲੋਂ ਨਿਰੰਤਰ ਚਲਾਏ ਜਾ ਰਹੇ ਕੰਮ ਵੇਖ ਕੇ ਖੁਸ਼ੀ ਹੁੰਦੀ ਹੈ ਉਹਨਾਂ ਕਿਹਾ ਕਿ ਿੲਸ ਮੌਕੇ ਉਹਨਾਂ ਨੂੰ ਵੀ ਖੂਨਦਾਨ ਕਰ ਕੇ ਤਸੱਲੀ ਮਹਿਸੂਸ ਹੋਈ ਹੈ ਕਿ ਮਾਨਵਤਾ ਦੇ ਕਾਰਜ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ !ਿੲਸ ਮੌਕੇ ਸੁਸਾਿੲਟੀ ਪ੍ਰਧਾਨ ਗੁਰਪ੍ਰੀਤ ਸਿੰਘ ਪਨਗੋਟਾ ਨੇ ਕਿਹਾ ਕਿ ਤਹਿਸੀਲਦਾਰ ਸਰਬਜੀਤ ਸਿੰਘ ਥਿੰਦ ਅਤੇ ਵਜ਼ੀਰ ਸਿੰਘ ਪਾਰਸ ਜੀ ਨੇ ਆ ਕੇ ਨੋਜਵਾਨਾਂ ਦਾ ਮਾਣ ਵਧਾਿੲਆ ਹੈ ਸੁਸਾਿੲਟੀ ਿੲਹਨਾਂ ਦੀ ਧੰਨਵਾਦੀ ਹੈ ਿੲਸ ਮੌਕੇ 25 ਯੂਨਿਟ ਪਿੰਡ ਦੇ ਨੋਜਵਾਨਾਂ ਵੱਲੋਂ ਖੂਨਦਾਨ ਕੀਤੇ ਗਏ ਖੂਨਦਾਨ ਕਰਨ ਵਾਲੇ ਦਾਨੀਆਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰੰਸਸ਼ਾ ਪੱਤਰ ਦਿੱਤੇ ਗਏ ਿੲਸ ਮੌਕੇ ਰਣਜੀਤ ਸਿੰਘ ਪ੍ਰਿੰਗੜੀ ਨੇ ਆਏ ਹੋਏ ਸਨਮਾਨਿਤ ਹਸਤੀਆਂ ਨੂੰ ਅਤੇ ਖੂਨਦਾਨ ਕਰਨ ਵਾਲੇ ਦਾਨੀ ਸੱਜਣਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆ ਕਿਹਾ ਕਿ ਸਾਨੂੰ ਸਮਾਜਿਕ ਕੰਮਾਂ ਵਿੱਚ ਵੱਧ ਚੜ੍ਹ ਕੇ ਸਹਿਯੋਗ ਪਾਉਣਾ ਚਾਹਿਦਾ ਹੈ !ਿੲਸ ਮੌਕੇ ਸੁਖਦੇਵ ਸਿੰਘ,ਡਾਕਟਰ ਸੁਖਵਿੰਦਰ ਸਿੰਘ,ਗੁਰਪ੍ਰੀਤ ਸਿੰਘ,ਬਲਦੇਵ ਸਿੰਘ,ਜਸਵਿੰਦਰ ਸਿੰਘ,ਨਵਰੂਪ ਸਿੰਘ ਅਤੇ ਪ੍ਰਿੰਸ ਧੁੰਨਾ ਹਾਜ਼ਿਰ ਸਨ|