ਕੈਪ. ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੀਆਂ ਜਿੱਤ ਦੀਆਂ ਧੁੰਮਾਂ ਕੇਂਦਰ ਵਿਚ ਪਾਈਆਂ-ਭਾਮ

ਹੁਸ਼ਿਆਰਪੁਰ 20 ਦਸੰਬਰ (ਤਰਸੇਮ ਦੀਵਾਨਾ): ਮਨੁੱਖੀ ਅਧਿਕਾਰ ਸੰਗਠਨ (ਰਜਿ) ਪੰਜਾਬ ਦੇ ਸੂਬਾ ਪ੍ਰਧਾਨ ਸ੍ਰ. ਮਨਜੀਤ ਸਿੰਘ ਭਾਮ ਨੇ ਪ੍ਰੈਸ ਨਾਂ ਬਿਆਨ ਜਾਰੀ ਕੀਤਾ ਕਿ ਬੇਸ਼ੱਕ ਗੁਜਰਾਤ ਵਿਚ ਕਾਂਗਰਸ ਪਾਰਟੀ ਸਰਕਾਰ ਨਹੀਂ ਬਣਾ ਸਕੀ ਪਰ ਉਥੇ 80 ਸੀਟਾਂ ਲੈ ਜਾਣਾ ਵੀ ਸ੍ਰੀ ਰਾਹੁਲ ਗਾਂਧੀ ਮਜ਼ਬੂਤ ਕਰ ਰਹੀ ਹੈ। ਕੇਂਦਰ ਵਿਚ ਕਾਂਗਰਸ ਆਪਣੇ ਪੈਰ ਮਜ਼ਬੂਤ ਕਰ ਰਹੀ ਹੈ। 2019 ਵਿਚ ਪੂਰੀ ਤਰ੍ਹਾਂ ਰਾਹੁਲ ਗਾਂਧੀ ਦੀ ਅਗਵਾਈ ਹੇਠ ਸਰਕਾਰ ਬਣਨ ਜਾ ਰਹੀ ਹੈ। ਲੋਕ ਮੋਦੀ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਪਰ ਪਹਿਲਾਂ ਕਾਂਗਰਸ ਪਾਰਟੀ ਕੈਪ. ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪਹਿਲਾਂ ਗੁਰਦਾਸਪੁਰ ਦੀ ਲੋਕ ਸਭਾ ਸੀਟ ਵੱਡੇ ਫਰਕ ਨਾਲ ਜਿੱਤਣ ਤੇ ਹੁਣ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਵਿਚ ਹੂੰਝਾਂ ਫੇਰ ਜਿੱਤ ਨੂੰ ਦਰਸਾ ਦਿੱਤਾ ਹੈ ਕਿ ਲੋਕ ਪੂਰੀ ਤਰ੍ਹਾਂ ਕੈਪਟਨ ਨਾਲ ਖੜੇ ਹਨ। ਕੈਪਟਨ ਦੀ ਅਗਵਾਈ ਹੇਠ ਕਾਂਗਰਸ ਦਿਨ ਦੁੱਗਣੀ ਰਾਤ ਚੋਗਿਣੀ ਤਰੱਕੀ ਕਰ ਰਹੀ ਹੈ। ਲੋਕਾਂ ਨੂੰ ਕੈਪਟਨ ਦੀ ਨੀਅਤ ਤੇ ਨੀਤੀਆਂ ਫਿੱਟ ਬੈਠ ਰਹੀਆਂ ਹਨ। ਇਸ ਮੌਕੇ ਸ੍ਰ. ਕੁਲਵਿੰਦਰ ਸਿੰਘ ਰਸੂਲਪੁਰੀ, ਮਹਿੰਦਰ ਸਿੰਘ ਬੈਂਸ, ਸੁਖਪ੍ਰੀਤ ਸਿੰਘ ਸੁੱਖ, ਪਰਮਿੰਦਰ ਮਿੰਟੂ, ਰਸ਼ਪਾਲ ਸਿੰਘ ਪਾਲੀ, ਹਰਜਿੰਦਰ ਸਿੰਘ ਰਸੂਲਪੁਰ ਆਦਿ ਨੇ ਵੀ ਕੈਪਟਨ ਨੂੰ ਬੇਮਿਸਾਲ ਜਿੱਤ ਤੇ ਵਧਾਈ ਦਿੱਤੀ।