ਬੇਗਮਪੁਰਾ ਟਾਈਗਰ ਫੋਰਸ ਪਟਿਆਲਾ ਦੇ ਬਹੁਤ ਭੁਨਰਹੇੜੀ ਦੇ ਯੂਨਿਟ ਦਾ ਗਠਨ

ਪਟਿਆਲਾ 20 ਦਸੰਬਰ (ਸੱਗੂ): ਬੇਗਮਪੁਰਾ ਟਾਈਗਰ ਫੋਰਸ ਵਲੋਂ ਜ਼ਿਲਾ ਪਟਿਆਲਾ ਵਿਚ ਪੈਂਦੇ ਸਤਿਗੁਰੂ ਰਵਿਦਾਸ ਮੰਦਿਰ ਦੇਵੀਗੜ ਵਿਖੇ ਭੁਨਰਹੇੜੀ ਬਲਾਕ ਯੂਨਿਟ ਦਾ ਗਠਨ ਕੀਤਾ ਗਿਆ। ਇਸ ਮੌਕੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਅਤੇ ਪ੍ਰਧਾਨ ਧਰਮਪਾਲ ਲੁਧਿਆਣਾ ਅਤੇ ਪ੍ਰਾਇਮ ਪ੍ਰਧਾਨ ਰਮੇਸ਼ ਕੁਮਾਰ ਸ਼ੰਮੀ ਤੇ ਉਨ੍ਹਾਂ ਦੇ ਸਾਥੀ ਹਾਜ਼ਰ ਹੋਏ। ਉਨ੍ਹਾਂ ਨੇ ਸਤਿਗੁਰੂ ਰਵਿਦਾਸ ਤੇ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਦੇ ਸਿਧਾਤਾਂ ਤੇ ਚੱਲਾਂ ਲਈ ਪ੍ਰੇਰਿਤ ਕੀਤਾ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਨੌਜਵਾਨਾਂ ਬੇਗਮਪੁਰਾ ਟਾਈਗਰ ਫੋਰਸ ਦੇ ਨਾਲ ਚੱਲਣ ਦਾ ਭਰੋਸਾ ਦਿਵਾਇਆ। ਇਸ ਮੌਕੇ ਜੋ ਯੂਨਿਟ ਲਗਾਈ ਗਈ ਉਸਦਾ ਪ੍ਰਧਾਨ ਇੰਦਰਜੀਤ ਸਿੰਘ ਬੈਰਿਹੂ, ਵਾਇਸ ਪ੍ਰਧਾਨ ਗੁਰਮੀਤ ਸਿੰਘ ਬੂੜੇਮਾਜਰਾ, ਪ੍ਰੈਸ ਰਿਪੋਰਟਰ ਸੁਰਿੰਦਰ ਸਿੰਘ ਮਾਜਰਾ ਕਲਾਂ, ਖਜ਼ਾਨਚੀ ਸ਼ਰਨਜੀਤ ਸਿੰਘ ਬੈਹਿਰੂ, ਸੀਨੀਅਰ ਉਪ ਪ੍ਰਧਾਨ ਅਸਿਤ ਸਿੰਘ ਫਤਤਿਹਪੁਰ ਸਟੇਜ ਸੈਕਟਰੀ ਅਮਰਨਾਥ ਕੱਲੇਮਾਜਰਾ, ਮੈਂਬਰ ਗੁਰਪਿਆਰ ਸਿੰਘ ਦੀਵਾਨਵਾਲਾ, ਜਨਰਲ ਸਕੱਤਰ ਮਨਦੀਪ ਸਿੰਘ ਖੇੜੀ ਰਨਵਾਂ, ਮੈਂਬਰ ਗੁਰਪ੍ਰੀਤ ਸਿੰਘ ਬੋਲੜੀ, ਮੈਂਬਰ ਜਗਦੀਸ਼ ਸਿੰਘ ਪੁਰਮੰਡੀ, ਬਲਰਾਜ ਸਟੂਡਿਓ ਬਲਕਾਰ ਬੂੜੇਮਾਜਰਾ, ਸਨੀ ਬੈਹਿਰੂ, ਗੁਰਜੰਟ ਬੈਹਿਰੂ, ਆਦਿ ਹਾਜ਼ਰ ਸਨ ਇਸ ਮੌਕੇ ਤੇ ਸਭ ਨੂੰ ਸਮਾਜਿਕ ਬੁਰਾਇਆਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਅਤੇ ਕਿਸੇ ਗਰੀਬ ਦੇ ਨਾਲ ਧੱਕਾ ਨਹੀਂ ਹੋਣ ਦਿੱਤਾ। ਉਨ੍ਹਾਂ ਨੂੰ ਦੇਵੀਗੜ੍ਹ ਭੁਨਰਹੇੜੀ ਬਲਾਕ ਵਲੋਂ ਸਨਮਾਨਤ ਕੀਤਾ ਗਿਆ। ਲਾਡੀ ਬੈਰਿਹੂ ਨੇ ਇਸ ਮੌਕੇ ਸਭ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਤੇ ਕਿਸੇ ਨਾਲ ਵੀ ਧੱਕਾ ਨਾ ਹੋਣ ਦਾ ਵਿਸ਼ਵਾਸ ਦਿਵਾਇਆ ਗਿਆ ਤੇ ਬੇਗਮਪੁਰਾ ਟਾਈਗਰ ਫੋਰਸ ਦੀ ਟੀਮ ਨੂੰ ਸਨਮਾਨਿਤ ਕਰਕੇ ਉਨ੍ਹਾਂ ਦਾ ਇਥੇ ਆਉਣ ਤੇ ਧੰਨਵਾਦ ਕੀਤਾ।