ਸਾਹਿਬਜਾਦਾ ਅਜੀਤ ਸਿੰਘ ਪਬਲਿਕ ਸਕੂਲ (ਬਜੀਦਪੁਰ) ਨੇ ਵੋਮੈਨ ਖੇਡਾਂ ਵਿੱਚ ਮਾਰੀਆਂ ਮੱਲਾਂ

ਫਿਰੋਜ਼ਪੁਰ 20 ਦਸੰਬਰ (ਅਸ਼ੋਕ ਭਾਰਦਵਾਜ): ਖੇਡ ਵਿਭਾਗ ਫਿਰੋਜ਼ਪੁਰ ਵੱਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕਰਵਾਏ ਗਏ ਜਿਲਾ ਵੋਮੈਨ ਖੇਡਾਂ ਵਿੱਚ ਸਾਹਿਬਜਾਦਾ ਅਜੀਤ ਸਿੰਘ ਪਬਲਿਕ ਸਕੂਲ (ਬਜੀਦਪੁਰ) ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਗੁਰੂ ਨਾਨਕ ਪਬਲਿਕ ਸਕੂਲ ਸ਼ਕੂਰ ਅਤੇ ਬਲਾਕ ਫਿਰੋਜ਼ਪੁਰ ਦੀ ਟੀਮ ਨੂੰ ਕ੍ਰਮਵਾਰ 4-0 ਅਤੇ 1-0 ਦੇ ਫਰਕ ਨਾਲ਼ ਹਰਾ ਕੇ ਪਹਿਲਾਂ ਸਥਾਨ ਹਾਸਲ ਕੀਤਾ। ਜਾਣਕਾਰੀ ਦਿੰਦੇ ਹੋਏ ਮੈਡਮ ਰਾਗਿਨੀ ਸ਼ਰਮਾਂ ਉਰਫ ਸਿਮਰਨਜੀਤ ਕੋਰ ਰੰਧਾਵਾ ਨੇ ਦੱਸਿਆ ਕਿ ਇਸ ਜਿੱਤ ਤੋ ਬਾਅਦ ਸਾਡੇ ਸਕੂਲ ਦੀਆਂ ਖਿਡਾਰਨਾਂ ਪੰਜਾਬ ਰਾਜ ਵੂਮੈਨ ਖੇਡਾਂ,ਜੋ ਕਿ ਸੰਗਰੂਰ ਵਿਖੇ ਅੱਠ ਤੋਂ ਦਸ ਜਨਵਰੀ 2018 ਨੂੰ ਹੋਣ ਜਾ ਰਹੀਆਂ ਹਨ ਜਿਲਾ ਫਿਰੋਜ਼ਪੁਰ ਵਲੋਂ ਭਾਗ ਲੈਣਗੀਆਂ। ਉਹਨਾਂ ਇਹ ਵੀ ਕਿਹਾ ਇਸ ਜਿੱਤ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ ਤੇ ਟੀਮ ਦੇ ਕੋਚ ਸ: ਤੇਜਬੀਰ ਸਿੰਘ ਦੇ ਸਿਰ ਤੇ ਹੈ।ਇਸ ਮੌਕੇ ਤੇ ਸਕੂਲ ਦੇ ਸਟਾਫ ਤੇ ਜੇਤੂ ਖਿਡਾਰਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ: ਸਤਪਾਲ ਸਿੰਘ ਤਲਵੰਡੀ ਜੀ,ਜਥੇਦਾਰ ਦਰਸ਼ਨ ਸਿੰਘ ਸ਼ੇਰਖਾਂ ਜੀ, ਜਥੇਦਾਰ ਬਲਵਿੰਦਰ ਸਿੰਘ ਜੀ,ਸ:ਕੁਲਵੰਤ ਸਿੰਘ ਮੈਨੇਜਰ ਗੁਰਦੁਆਰਾ ਜਾਮਨੀ ਸਾਹਿਬ ਬਜੀਦਪੁਰ ਅਤੇ ਸ: ਹਰਪਾਲ ਸਿੰਘ ਇੰਸਪੈਕਟਰ ਕੋਲੋ ਵਧਾਈ ਦੇ ਸੰਦੇਸ਼ ਮਿਲੇ ।