ਪੰਜਾਬ ਸਰਕਾਰ ਨੇ ਚਾਈਨੀਜ਼ ਡੋਰ ਦੀ ਸਪਲਾਈ ਅਤੇ ਵਿਕਰੀ ਤੇ ਲਗਾਈ ਪੂਰਨ ਰੋਕ  ਲੋਕ ਪਤੰਗਬਾਜ਼ੀ ਲਈ ਸੂਤੀ ਧਾਗੇ ਦੀ ਡੋਰ ਹੀ ਵਰਤਣ-ਵਿਧਾਇਕ ਰੰਧਾਵਾ

ਬਟਾਲਾ/ਗੁਰਦਾਸਪੁਰ/ਡੇਰਾ ਬਾਬਾ ਨਾਨਕ 20 ਦਸੰਬਰ(ਗੁਲਸ਼ਨ ਕੁਮਾਰ ਰਣੀਆਂ): ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਦਿਆਂ ਰਾਜ ਵਿਚ ਚਾਈਨੀਜ਼ ਡੋਰ ਦੀ ਸਪਲਾਈ ਅਤੇ ਵਿਕਰੀ ਤੇ ਪੂਰਨ ਪਾਬੰਧੀ ਲਗਾ ਦਿੱਤੀ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਵਿਧਾਇਕ ਸ.ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਨ੍ਹਾਂ ਹੁਕਮਾਂ ਅਨੁਸਾਰ ਚਾਈਨੀਜ਼ ਡੋਰ ਦਾ ਉਤਪਾਦਨ,ਵਿਕਰੀ,ਭੰਡਾਰਨ ਅਤੇ ਪੰਤਗ ਉੜਾਉਣ ਲਈ ਨਾਈਲੋਨ ਦੀ ਵਰਤੋਂ ਰਾਹੀ ਤਿਆਰ ਕੀਤੀ ਗਈ ਡੋਰ ਅਤੇ ਹੋਰ ਸਿਂਥੈਟਿਕ ਵਸਤਾਂ ਤੋਂ ਬਣੀ ਡੋਰ ਦੀ ਵਰਤੋ ਤੇ ਪੂਰਨ ਪਾਬੰਦੀ ਲਗਾਈ ਗਈ ਹੈ । ਉਨਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਤੰਗਬਾਜੀ ਲਈ ਵਰਤੇ ਜਾਣ ਵਾਲੇ ਕਿਸੇ ਵੀ ਤਰ੍ਹਾਂ ਦੇ ਧਾਗੇ ਨੁੰ ਤਿੱਖਾ ਬਣਾਉਣ ਲਈ ਕੱਚ ਜਾਂ ਕਿਸੇ ਧਾਤ ਦੀ ਵਰਤੋਂ ਉੱਤੇ ਵੀ ਪੂਰੇ ਰਾਜ ਵਿੱਚ ਪਾਬੰਧੀ ਲਗਾਈ ਗਈ ਹੈ । ਸ. ਰੰਧਾਵਾ ਨੇ ਕਿਹਾ ਕਿ ਇਹ ਦੇਖਣ ਵਿਚ ਆਇਆ ਹੈ ਕਿ ਨਾਈਲੋਨ ਅਤੇ ਸਿੰਥੈਟਿਕ ਧਾਗੇ ਕਾਰਨ ਇਨਸਾਨਾਂ,ਪਸ਼ੂ-ਪੰਛੀਆਂ ਅਤੇ ਧਰਤੀ ਦੇ ਵਾਤਾਵਰਣ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ । ਇਸ ਨੂੰ ਦੇਖਦੇ ਹੋਏ ਰਾਜ ਸਰਕਾਰ ਨੇ ਉਕਤ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ ਪਤੰਗਬਾਜੀ ਦੀ ਆਗਿਆ ਸਿਰਫ ਸੂਤੀ ਧਾਗੇ ਨਾਲ ਹੀ ਹੈ ਜਿਸ ਨੁੰ ਕਿਸੇ ਵੀ ਤਰੀਕੇ ਧਾਰਦਾਰ ਨਾ ਬਣਾਇਆ ਗਿਆ ਹੋਵੇ । ਸ. ਰੰਧਾਵਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਨੁੱਖੀ ਜਾਨਾਂ,ਪੰਛੀਆਂ ਤੇ ਵਾਤਾਵਰਣ ਦੇ ਮੱਦੇਨਜ਼ਰ ਚਾਈਨੀਜ਼ ਡੋਰ ਦੀ ਵਰਤੋਂ ਬਿਲਕੁਲ ਨਾ ਕਰਨ । ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਾਬੰਦੀਸ਼ੁਦਾ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ।