ਸ਼ਿਮਲਾ ਘੁੰਮਣ ਜਾਣ ਵਾਲੇ ਸੈਲਾਨੀਆਂ ਲਈ ਜ਼ਰੂਰੀ ਹਦਾਇਤਾਂ ਜਾਰੀ 

ਗੁਰਦਾਸਪੁਰ/ਬਟਾਲਾ 20 ਦਸੰਬਰ(ਗੁਲਸ਼ਨ ਕੁਮਾਰ ਰਣੀਆਂ): ਹਰ ਸਾਲ ਸਰਦੀ ਦੇ ਮੌਸਮ ਦੌਰਾਨ ਸ਼ਿਮਲਾ ਵਿੱਚ ਭਾਰੀ ਮਾਤਰਾ ਵਿਚ ਬਰਫ਼ ਪੈਂਦੀ ਹੈ । ਇਸ ਮੌਸਮ ਦੇ ਦੋਰਾਨ ਲੱਖਾਂ ਦੀ ਗਿਣਤੀ ਵਿਚ ਸੈਲਾਨੀ ਸ਼ਿਮਲਾ ਘੁੰਮਣ ਅਤੇ ਉੱਥੇ ਪੈਂਦੀ ਬਰਫ਼ਬਾਰੀ ਦਾ ਅਨੰਦ ਲੈਣ ਜਾਂਦੇ ਹਨ । ਉੱਚ ਪਹਾੜੀ ਤੇ ਸਥਿਤ ਇਸ ਕੇਂਦਰ ਤੇ ਜੱਦ ਭਾਰੀ ਬਰਫ਼ਬਾਰੀ ਹੁੰਦੀ ਹੈ ਤਾਂ ਵੱਡੀ ਤਾਦਾਦ ਵਿੱਚ ਸੈਲਾਨੀ ਪਹੁੰਚ ਜਾਂੇ ਹਨ । ਜਿਸ ਨਾਲ ਆਮ ਜਨ ਜੀਵਨ ਕਾਫੀ ਪ੍ਰਭਾਵਿਤ ਹੋਣ ਲੱਗਦਾ ਹੈ । ਇਸ ਦੇ ਕਾਰਨ ਸ਼ਿਮਲਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਾਫ਼ੀ ਚੁਨੋਤੀਆਂ ਜਿਵੇ ਕਿ ਆਵਾਜਾਈ ਦੀ ਸਮੱਸਿਆਂ  ,ਸੜਕ ਹਾਦਸੇ,ਸਿਹਤ ਸਹੂਲਤਾਂ,ਹੋਟਲਾਂ,ਵਿਚ ਕਮਰਿਆਂ ਦੀ ਅਣਹੋਂਦ,ਬਿਜਲੀ ਅਤੇ ਪਾਣੀ ਦੀ ਕਮੀ ਆਦਿ ਦਾ ਸਾਹਮਨਾ ਕਰਨਾ ਪੈਂਦਾ ਹੈ । ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਨੂੰ ਘਟਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਸ਼ਿਮਲਾ ਵੱਲੋਂ ਪੰਜਾਬ ,ਚੰਡੀਗੜ੍ਹ ਅਤੇ ਹਰਿਆਣਾ ਦੇ ਪ੍ਰਸ਼ਾਸ਼ਨ ਤੋਂ ਸਹਿਯੋਗ ਦੀ ਮੰਗ ਕੀਤੀ ਹੈ । ਇਸ ਸਬੰਧੀ ਕੁੱਝ ਜ਼ਰੂਰੀ ਹਦਾਇਤਾਂ ਜਾਰੀ ਕੀਤੀ ਗਈਆਂ ਹਨ । ਸ਼ਿਮਲਾ ਪ੍ਰਸ਼ਾਸਨ ਨੇ ਕਿਹਾ ਕਿ ਘੁੰਮਣ  ਜਾਣ ਤੋਂ ਪਹਿਲਾਂ ਸੈਲਾਨੀ ਬਕਾਇਦਾ ਹੋਟਲਾਂ ਜਾਂ ਗੈਸਟ ਹਾਊਸਾਂ ਵਿਚ ਬੁਕਿੰਗ ਕਰਵਾ ਕੇ ਹੀ ਜਾਣ ਕਿਉਂਕਿ ਮੋਕੇ ਤੇ ਕਮਰੇ ਨਾ ਮਿਲਣ ਕਾਰਨ ਸੈਲਾਨੀਆਂ ਨੂੰ ਦਿੱਕਤ ਦਾ ਸਾਹਮਨਾ ਕਰਨਾ ਪੈਂਦਾ ਹੈ । ਜਦੋਂ ਸ਼ਿਮਲਾ ਵਿੱਚ ਬਰਫ਼ ਪੈਂਦੀ ਹੈ ਤਾਂ ਇਹ ਆਮ ਤੌਰ ਤੇ 3-4  ਦਿਨਾਂ ਤੱਕ ਰਹਿੰਦੀ ਹੈ । ਇਸ ਤੋਂ ਇਲਾਵਾ ਸ਼ਿਮਲਾ ਨਾਲ ਲਗਦੇ ਇਲਾਕਿਆਂ ਵਿਚ ਵੀ ਆਨੰਦ ਲੈ ਸਕਦੇ ਹਨ । ਭਾਰੀ ਬਰਫ਼ਬਾਰੀ ਦੌਰਾਨ ਸੈਲਾਨੀਆਂ ਨੂੰ ਆਪਣੇ ਵਾਹਨਾਂ ਨੂੰ ਇੱਕ ਪਾਸੇ ਰੋਕ ਕੇ ਪਾਰਕਿੰਗ ਲਾਈਟਾਂ ਨੁੰ ਚਾਲੂ ਕਰ ਦੇਣਾ ਚਾਹੀਦਾ ਹੈ । ਖਰਾਬ ਹਾਲਤਾਂ ਦੌਰਾਨ ਜੇਕਰ ਲੰਮਾ ਸਮਾਂ ਰੁਕਣਾ ਵੀ ਪਵੇ ਤਾਂ ਹਰੇਕ ਦਸ ਮਿੰਟ ਦੇ ਵਕਫ਼ੇ ਬਾਅਦ ਇੰਜਨ ਚਾਲੂ ਕਰਨ ਵੇਲੇ ਵਾਹਨ ਦੀ ਸ਼ੀਸੇ ਥੌੜ੍ਹੇ-ਥੋੜ੍ਹੇ ਖੋਲ ਲੈਣੇ ਚਾਹੀਦੇ ਹਨ । ਤਾਂ ਜੋ ਵਾਹਨ ਦੇ ਅੰਦਰ ਕਾਰਬਨ ਮੋਨੋਆਕਸਾਈਡ ਗੈਸ ਪੈਦਾ ਨਾ ਹੋ ਸਕੇ । ਸ਼ਿਮਲਾ ਪ੍ਰਸ਼ਾਸਨ ਨੇ ਸੈਲਾਨੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਿਮਲਾ ਘੁੰਮਣਜਾਣ ਤੋਂ ਪਹਿਲਾਂ ਹਦਾਇਤਾਂ ਦੀ ਪੂਰਨ ਤੌਰ ਤੇ ਪਾਲਣਾ ਕਰਨੀ ਯਕੀਨੀ ਬਣਾਉਣ । ਉਨਾਂ ਦੱਸਿਆ ਇਸ ਤੋਂ ਇਲਾਵਾ ਸੈਲਾਨੀ ਕਿਸੇ ਵੀ ਹੰਗਾਮੀ ਸਥਿਤੀ ਵਿਚ ਜ਼ਿਲ੍ਹਾ ਪ੍ਰਸ਼ਾਸਨ ਸ਼ਿਮਲਾ ਵੱਲੋਂ ਸਥਾਪਤ ਜ਼ਿਲ੍ਹਾ ਐਮਰਜੈਂਸੀ ਅਪਰੇਸ਼ਨ ਸੈਂਟਰ ਦੇ ਦਿਨ ਰਾਤ ਚਾਲੂ ਨੰਬਰਾਂ 0177-2800880-83  ਤੇ ਵੀ ਸੰਪਰਕ ਕਰ ਸਕਦੇ ਹਨ।