ਵਿਦਿਆਰਥੀਆਂ ਨੂੰ ਦਿੱਤੀ ਕਿੱਤਾ ਮੁਖੀ ਕੋਰਸਾਂ ਦੀ ਜਾਣਕਾਰੀ

ਹੁਸ਼ਿਆਰਪੁਰ, 20 ਦਸੰਬਰ (ਤਰਸੇਮ ਦੀਵਾਨਾ): ਡਾਇਰੈਕਟਰ ਰਾਜ ਸਿੱਖਿਆ ਪੰਜਾਬ ਜੀ ਦੇ ਨਿਰਦੇਸ਼ਨ ਵਿੱਚ ਸ.ਸ.ਸ.ਸ ਢੋਲਬਾਹਾ ਵਿਖੇ ਪਿੰ੍ਰਸੀਪਲ ਓੁਂਕਾਰ ਸਿੰਘ ਦੀ ਦੇਖਰੇਖ ‘ਚ ਕਿੱਤਾ ਮੁਖੀ ਕੋਰਸਾਂ ਸਬੰਧੀ ਗਿਆਰਵੀਂ ਅਤੇ ਬਾਰ•ਵੀਂ ਦੇ ਵਿਦਿਆਰਥੀਆਂ ਨੂੰ ਯੋਗ ਵਿਦਿਅਕ, ਕਿੱਤਾ ਮੁੱਖੀ ਕੋਰਸਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਕਾਰਣਸ਼ਾਲਾ ਵਿੱਚ ਕੌਂਸਲਿੰਗ ਇੰਚਾਰਜ ਲੈਕਚਰਾਰ ਦੀਦਾਰ ਸਿੰਘ ਨੇ ਬੱਚਿਆਂ ਨੂੰ ਬਾਰ•ਵੀ ਕਲਾਸ ਤੋਂ ਬਾਅਦ ਹੋਣ ਵਾਲੇ ਵੱਖ ਵੱਖ ਕੋਰਸਾਂ ਦੀ ਜਾਣਕਾਰੀ ਮੁਹੱਇਆ ਕਰਵਾਈ। ਇਸੀ ਤਰਾਂ• ਵੋਕੇਸ਼ਨਲ ਮਾਸਟਰ ਜਗਜੀਤ ਸਿੰਘ ਨੇ ਵੀ ਆਈ.ਟੀ.ਆਈ ਵਿਖੇ ਹੋਣ ਵਾਲੇ ਵੱਖ ਵੱਖ ਕੋਰਸਾਂ ਸਬੰਧੀ ਵਿਸਤਾਰ ਨਾਲ ਜਾਣਕਾਰੀ ਦਿੱਤੀ। ਵੋਕੇਸ਼ਨਲ ਮਾਸਟਰ ਅਮਨਦੀਪ ਧਾਮੀ ਨੇ ਦੱਸਿਆ ਕਿ ਅਜੋਕੇ ਸਮ•ੇਂ ‘ਚ ਵਿਦਿਆਰਥੀਆਂ ਨੂੰ ਕਿਹੋ-ਜਿਹੇ ਟੈਕਨੀਕਲ ਕੋਰਸ ਕਰਵਾਉਣੇ ਚਾਹੀਦੇ ਹਨ ਤਾਕਿ ਉਹ ਵੱਧਿਆ ਨੌਕਰੀਆਂ ਲੈ ਸਕਣ। ਨੀਰਜ ਧੀਮਾਨ ਨੇ ਬੋਲਦਿਆਂ ਕਿਹਾ ਕਿ ਇਸ ਤਰ•ਾਂ ਦੀਆਂ ਕਰਜਸ਼ਾਲਾ ਵਿਦਿਆਰਥੀਆਂ ਲਈ ਵੀ ਬੜੇ ਲਾਹੇਵੰਦ ਹੁੰਦੀਆਂ ਹਨ ਕਿਉਂਕਿ ਅਧਿਆਪਕ ਹੀ ਬੱਚੇ ਨੂੰ ਸਹੀ ਸੇਧ ਦੇ ਸਕਦਾ ਹੈ ਤਾਂ ਜੋ ਜੀਵਨ ਵਿਚ ਉਹ ਅੱਛੇ ਵਿਅਕਤਿਤਵ ਦਾ ਮਾਲਕ ਬਣ ਸਕੇ।