ਰਿਆਤ ਬਾਹਰਾ ਚ ਵੱਡੀਆਂ ਕੰਪਨੀਆਂ ਦੇ 153 ਜਾਬ-ਆਫ਼ਰ ਲੈਟਰ ਵਿਦਿਆਰਥੀਆਂ   ਨੂੰ ਦਿੱਤੇ ।

ਰਿਆਤ ਬਾਹਰਾ ਐਜੂਕੇਸ਼ਨ ਸਿਟੀ ਵਿਖ਼ੇ ਸਮਾਰੋਹ ਦਾ ਆਯੋਜਨ
ਹੁਸ਼ਿਆਰਪੁਰ, 20 ਦਸੰਬਰ (ਤਰਸੇਮ ਦੀਵਾਨਾ)- ਹਰ ਮਾਤਾ ਪਿਤਾ ਦਾ ਸਪਨਾ ਹੁੰਦਾ ਹੈ ਕਿ ਉਨ੍ਹਾਂ ਦਾ ਬੇਟਾ -ਬੇਟੀ ਪੜ੍ਹ
ਲਿਖਕੇ ਚੰਗੀ ਨੌਕਰੀ ਤੇ ਲੱਗ ਜਾਵੇ । ਇਨ੍ਹਾਂ ਸੁਪਨਿਆਂ ਨੂੰ ਪੰਖ ਲਗਾਉਣ ਲਈ ਰਿਆਤ
ਬਾਹਰਾ ਗਰੁੱਪ ਨੇ ਹੁਸ਼ਿਆਰਪੁਰ ਕੈਂਪਸ ਚ ਸਿੱਖਿਆ ਲੈ ਰਹੇ ਵਿਦਿਆਰਥੀਆਂ ਨੂੰ ਵੱਡੀਆਂ
ਕੰਪਨੀਆਂ ਦੇ ਜਾਬ-ਆਫ਼ਰ ਦਿੱਤੇ ਗਏ। ਇਸ ਮੌਕੇ ਤੇ ਗਰੁੱਪ ਦੁਆਰਾ ਸਮਾਰੋਹ ਦਾ
ਆਯੋਜਨ ਕੀਤਾ ਗਿਆ ਜਿਸ ਵਿਚ ਕੈਂਪਸ ਦੇ ਅਲੱਗ-ਅਲੱਗ ਕਾਲਜਾਂ ਦੇ ਵਿਭਾਗਾਂ ਦੇ
ਵਿਦਿਆਰਥੀਆਂ ਨੇ ਹਿੱਸਾ ਲਿਆ । ਜਿਸ ਵਿਚ ਇੰਜੀਅਨਰਿੰਗ , ਮੈਨੇਜਮੈਂਟ , ਫ਼ਾਰਮੇਸੀ
ਅਤੇ ਨਰਸਿੰਗ ਦੇ ਵਿਦਿਆਰਥੀ ਸ਼ਾਮਲ ਸਨ।  ਇਸ ਮੌਕੇ ਤੇ ਰਿਆਤ ਬਾਹਰਾ ਗਰੁੱਪ ਦੇ ਪ੍ਰੈਸੀਡੈਂਟ ਨਿਰਮਲ ਸਿੰਘ ਰਿਆਤ ਅਤੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਸਮਾਰੋਹ ਵਿਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤਾ ।
ਇਸੀ ਦੌਰਾਨ ਚੇਅਰਮੈਨ ਬਾਹਰਾ ਨੇ ਜਾਬ-ਆਫ਼ਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ
ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਰਿਆਤ ਬਾਹਰਾ ਗਰੁੱਪ
ਹਰ ਸਾਲ ਆਪਣੇ ਕੈਂਪਸ ਵਿਚ ਦੇਸ਼ ਵਿਦੇਸ਼ ਦੀਆਂ ਵੱਡੀਆਂ ਕੰਪਨੀਆਂ ਨੂੰ  ਨਿਮੰਤਰਣ
ਦਿੰਦਾ ਹੈ। ਜਿਸ ਵਿਚ ਉਹ ਸਾਡੇ ਕੈਂਪਸਾਂ ਦੇ ਵਿਦਿਆਰਥੀਆਂ ਨੂੰ ਆਪਣੀ ਕੰਪਨੀਆਂ
ਵਿਚ ਪ੍ਰੀਖ਼ਿਆ ਦੇ ਮਾਧਿਅਮ ਨਾਲ ਨਿਯੁਕਤ ਕਰਦੀਆਂ ਹਨ। ਜਿਸ ਨਾਲ ਸਾਡੇ ਹਰ
ਵਿਦਿਆਰਥੀ ਨੂੰ ਨੌਕਰੀ ਕਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਰਿਆਤ ਬਾਹਰਾ
ਗਰੁੱਪ ਆਪਣੇ ਕੈਂਪਸਾਂ ਵਿਚ ਸਿੱਖ਼ਿਆ ਹਾਸਲ ਕਰਨ ਵਾਲੇ  ਹਰ ਵਿਦਿਆਰਥੀ ਲਈ
ਬੈਸਟ ਪਲੈਸਮੈਂਟ ਦੇ ਲਈ ਵਚਨਬੱਧ ਹੈ। ਇਸ ਮੌਕੇ ਤੇ ਗਰੁੱਪ ਸੰਯੁਕਤ ਮੈਨੇਜਿੰਗ
ਡਾਇਰੈਕਟਰ ਡਾ.ਸੰਦੀਪ ਕੌੜਾ ਮੌਜੂਦ ਸਨ ਉਨ੍ਹਾਂ ਨੇ ਵੀ ਜੌਬ ਲੈਟਰ ਹਾਸਲ ਕਰਨ ਵਾਲੇ
ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਡਾ.ਕੌੜਾ ਨੇ ਦੱਸਿਆ ਕਿ ਪਲੈਸਮੈਂਟ ਪ੍ਰੋਸੈਸ ਦੌਰਾਨ
ਰਿਆਤ ਬਾਹਰਾ ਗਰੁੱਪ ਦਾ ਪਹਿਲਾ ਚਰਣ ( ਅਗਸਤ-ਨਵੰਬਰ-2017) ਸੀ । ਜਿਸ
ਵਿਚ 153 ਜਾਬ-ਲੈਟਰ ਵਿਧੀਵੱਧ ਤਰੀਕੇ ਨਾਲ ਵਿਦਿਆਰਥੀਆਂ ਨੂੰ ਵੰਡੇ ਗਏ। ਉਨ੍ਹਾਂ
ਨੇ ਦੱਸਿਆ ਕਿ ਗਰੁੱਪ ਦੁਆਰਾ ਪਲੈਸਮੈਂਟ ਦਾ ਅਗਲਾ ਚਰਣ 21 ਦਸੰਬਰ ਨੂੰ ਸ਼ੁਰੂ ਹੋਵੇਗਾ
।ਇਸ ਮੌਕੇ ਤੇ ਕੈਂਪਸ ਡਾਇਰੈਕਟਰ ਡਾ.ਚੰਦਰ ਮੋਹਨ ਨੇ ਆਏ ਹੋਏ ਮਹਿਮਾਨਾਂ ਦਾ
ਸਵਾਗਤ ਕਰਦੇ ਹੋਏ ਦੱਸਿਆ ਕਿ ਹੁਸ਼ਿਆਰਪੁਰ ਕੈਂਪਸ ਵਿਚ ਹੋਏ ਪਲੈਸਮੈਂਟ ਪ੍ਰੋਸੈਸ ਵਿਚ
ਸਭ ਤੋਂ ਜ਼ਿਆਦਾ ਸਲਾਨਾ ਪੈਕੇਜ਼ 10 ਲੱਖ਼ ਰੁਪਏ ਦਾ ਸੀ ਜੋ ਕਿ ਮੈਨੇਜਮੈਂਟ ਦੇ
ਵਿਦਿਆਰਥੀ ਨੇ ਹਾਸਲ ਕੀਤਾ ਹੈ । ਪ੍ਰਿਸੀਪਲ ਡਾ. ਐਚ.ਪੀ.ਐਸ ਧਾਮੀ ਨੇ ਵੀ
ਨਿਯੁਕਤ ਹੋਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦੇ ਹੋਏ
ਕਿਹਾ ਕਿ ਸਾਨੂੰ ਉਮੀਦ ਹੈ ਕਿ ਪਲੈਸਮੈਂਟ ਦੇ ਅਗਲੇ ਚਰਣ ਇਸਤੋਂ  ਜ਼ਿਆਦਾ
ਵਿਦਿਆਰਥੀਆਂ ਨੂੰ ਨੌਕਰੀ ਦਿਵਾਉਣ ਵਿਚ ਕਾਮਯਾਬ ਹੋਵੇਗਾ।  ਇਸ ਮੌਕੇ ਤੇ ਇਸ
ਸਾਲ ਗਰੁੱਪ ਵਲੋਂ ਆਯੋਜਿਤ ਕੀਤਾ ਗਿਆ ਜੇਈਈ ਅਤੇ ਨੀਟ -2017 ਦਾ ਮੌਕ ਟੈਸਟ
ਵਿਚ ਅੱਵਲ ਰਹੇ ਵਿਦਿਆਰਥੀਆਂ ਨੂੰ ਵੀ ਨਕਦ ਰਾਸ਼ੀ ਅਤੇ ਸਕਾਲਰਸ਼ਿਪ ਦੁਆਰਾ
ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਡਾ. ਹਰਿੰਦਰ ਸਿੰਘ ਗਿੱਲ, ਪ੍ਰੋ. ਮੀਨਾਕਸ਼ੀ,
ਡਾ.ਕੁਲਦੀਪ ਵਾਲੀਆ, ਇੰਜੀ. ਹਰਨੀਤ ਕੌਰ , ਪ੍ਰੋ. ਮਨੋਜ ਕੋਤਵਾਲ,ਹਰਿੰਦਰ ਸਿੰਘ ,
ਕੁਲਦੀਪ ਰਾਣਾ ਦੇ ਇਲਾਵਾ ਕਾਲਜਾਂ ਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ-ਪਿਤਾ
ਮੌਜੂਦ ਸਨ।