ਕਾਂਗਰਸ ਪਾਰਟੀ ਦੀ ਤਿਆਰੀ ਵਜੋਂ ਜ਼ਿਲ੍ਹਾ ਕਮੇਟੀ ਹੁਸ਼ਿਆਰਪੁਰ ਦੀ ਜ਼ਿਲ੍ਹਾ ਕਾਨਫਰੰਸ ਹੋਈ

ਹੁਸ਼ਿਆਰਪੁਰ 20 ਦਸੰਬਰ (ਤਰਸੇਮ ਦੀਵਾਨਾ): ਅੱਜ ਇੱਥੇ ਅਮਰ ਸ਼ਹੀਦ ਕਾਮਰੇਡ ਚੰਨਣ ਸਿੰਘ ਧੂਤ ਭਵਨ ਮਾਡਲ ਟਾਊਨ, ਹੁਸ਼ਿਆਰਪੁਰ ਵਿਖੇ 22ਵੀਂ ਕੁੱਲ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਪਾਰਟੀ ਕਾਂਗਰਸ ਦੀ ਤਿਆਰੀ ਵਜੋਂ ਜ਼ਿਲ੍ਹਾ ਕਮੇਟੀ ਹੁਸ਼ਿਆਰਪੁਰ ਦੀ ਜ਼ਿਲ੍ਹਾ ਕਾਨਫਰੰਸ ਸੰਬੰਧੀ ਮੀਟਿੰਗ ਸਾਥੀ ਗੁਰਦਿਆਲ ਸਿੰਘ ਕੋਟਲੀ ਦੀ ਪ੍ਰਧਾਨਗੀ ਹੇਠ ਹੋਈ। ਜ਼ਿਲ੍ਹਾ ਕਮੇਟੀ ਦੀ ਮੀਟਿੰਗ ਵਿੱਚ ਸ਼ਮੂਲੀਅਤ ਕਰਨ ਲਈ ਸੂਬਾਈ ਸਕੱਤਰ ਕਾਮਰੇਡ ਚਰਨ ਸਿੰਘ ਵਿਰਦੀ ਅਤੇ ਸੂਬਾ ਸਕਤਰੇਤ ਮੈਂਬਰ ਸਰਵ ਸਾਥੀ ਰਘੂਨਾਥ ਸਿੰਘ ਅਤੇ ਗੁਰਮੇਸ਼ ਸਿੰਘ ਉਚੇਚੇ ਤੌਰ ‘ਤੇ ਸ਼ਾਮਲ ਹੋਏ। ਜ਼ਿਲ੍ਹਾ ਸਕੱਤਰ ਸਾਥੀ ਦਰਸ਼ਨ ਸਿੰਘ ਮੱਟੂ ਨੇ ਪ੍ਰਵਾਨ ਹੋਏ ਪ੍ਰੋਗਰਾਮ ਮੁਤਾਬਿਕ ਦੱਸਿਆ ਕਿ ਜ਼ਿਲ੍ਹਾ ਕਮੇਟੀ ਵਲੋਂ 25 ਦਸੰਬਰ 2017 ਨੂੰ ਟਾਂਡਾ ਵਿਖੇ 22ਵੀਂ ਪਾਰਟੀ ਦੀ ਜ਼ਿਲ੍ਹਾ ਕਾਨਫਰੰਸ ਹੋ ਰਹੀ ਹੈ। ਮੀਟਿੰਗ ਦੌਰਾਨ ਪਾਰਟੀ ‘ਚ ਪੇਸ਼ ਹੋਣ ਵਾਲੀ ਰਿਪੋਰਟ ਦਾ ਖਰੜਾ ਪ੍ਰਵਾਨਗੀ ਬਾਅਦ ਕਾਨਫਰੰਸ ਵਿੱਚ ਪੇਸ਼ ਕੀਤਾ ਜਾਵੇਗਾ। ਜ਼ਿਲ੍ਹਾ ਕਮੇਟੀ ਦੀ ਹੋ ਰਹੀ 22ਵੀਂ ਕਾਨਫਰੰਸ ਦੀ ਮਹੱਤਤਾ ਸੰਬੰਧੀ ਸੂਬਾ ਸਕੱਤਰ ਸਾਥੀ ਚਰਨ ਸਿੰਘ ਵਿਰਦੀ ਵਲੋਂ ਪਾਰਟੀ ਵਿਧਾਨ ਅਤੇ ਕੇਂਦਰੀ ਕਮੇਟੀ ਦੀਆਂ ਦਿਸ਼ਾ ਨਿਰਦੇਸ਼ਾਂ ਸੰਬੰਧੀ ਜਾਣਕਾਰੀ ਦਿੱਤੀ, ਉਹਨਾਂ ਦੱਸਿਆ ਬ੍ਰਾਂਚਾ ਤੋਂ ਲੈ ਕੇ ਕੁੱਲ ਹਿੰਦ ਤੱਕ ਪਾਰਟੀ ਕਾਂਗਰਸ ਜੋ ਅਪ੍ਰੈਲ ਮਹੀਨੇ ਹੈਦਰਾਬਾਦ ਵਿਖੇ ਹੋਵੇਗੀ। ਉਸ ਤੋਂ ਪਹਿਲਾਂ ਬ੍ਰਾਂਚ ਤੋਂ ਲੈ ਕੇ ਉÎੱਪਰ ਤੱਕ ਪਾਰਟੀ ਦੇ ਰਾਜਨੀਤਿਕ ਤੇ ਜੱਥੇਬੰਦੀ ਰਿਪੋਰਟ ਦਾ ਖਰੜਾ ਸਾਰੇ ਸਾਥੀਆਂ ਨੂੰ ਭੇਜਿਆ ਜਾਵੇਗਾ। ਇਸ ਲਈ ਕੁੱਲ ਹਿੰਦ ਪਾਰਟੀ ਕਾਂਗਰਸ ਦੀ ਮਹੱਤਤਾ ਅਤੇ ਪਿਛਲੇ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਤੇ ਆਉਣ ਵਾਲੇ ਤਿੰਨ ਸਾਲਾਂ ਲਈ ਜੋ ਫੈਸਲੇ ਲਏ ਜਾਣਗੇ ਉਹਨਾਂ ਬਾਰੇ ਪੇਸ਼ ਖਰੜਿਆਂ ਉÎੱਪਰ ਪਾਰਟੀ ਅੰਦਰ ਭਖਵੀਂ ਬਹਿਸ ਹੋਵੇਗੀ ਅਤੇ ਉਨ੍ਹਾਂ ਨੂੰ ਪ੍ਰਵਾਨ ਕੀਤਾ ਜਾਵੇਗਾ। ਸਾਥੀ ਰਘੂਨਾਥ ਸਿੰਘ ਅਤੇ ਗੁਰਮੇਸ਼ ਸਿੰਘ ਨੇ ਵੀ ਕਾਂਨਫਰੰਸ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ।
ਜ਼ਿਲ੍ਹਾ ਸਕੱਤਰ ਸਾਥੀ ਦਰਸ਼ਨ ਸਿੰਘ ਮੱਟੂ ਨੇ ਦੱਸਿਆ ਕਿ ਜ਼ਿਲ੍ਹਾ ਕਾਂਨਫਰੰਸ ਤੋਂ ਇਲਾਵਾ ਹੋਰ ਬਹੁਤ ਸਾਰੇ ਜੱਥੇਬੰਦਕ, ਫੰਡ, ਲਿਟਰੈਚਰ ਅਤੇ ਦੇਸ਼ ਸੇਵਕ ਸੰਬੰਧੀ ਫੈਸਲੇ ਲਏ ਗਏ ਉਹਨਾਂ ਨੇ ਸਾਰੇ ਡੈਲੀਗੇਟ ਸਾਥੀਆਂ ਨੂੰ 25 ਦਸੰਬਰ, 2017 ਸਵੇਰੇ 11:00 ਵਜੇ ਟਾਂਡਾ ਵਿਖੇ ਕਾਮਰੇਡ ਪ੍ਰਤਾਪ ਚੰਦ ਧੂਤ ਹਾਲ (ਵਿਸ਼ਕਰਮਾ ਮੰਦਿਰ) ਵਿੱਚ ਪੁੱਜਣ ਦੀ ਤੱਕੀਦ ਕੀਤ|