ਸਰਕਾਰ ਦੇ ਖਿਲਾਫ ਇੱਕ ਵੱਡਾ ਪ੍ਰਦਰਸ਼ਨ ਕਰਾਂਗੇ :ਸਾਗਰ

ਹੁਸ਼ਿਆਰਪੁਰ, 20 ਦਸੰਬਰ (ਤਰਸੇਮ ਦੀਵਾਨਾ): ਸ਼ਹੀਦ ਭਗਤ ਸਿੰਘ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਾਗਰ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਟੁਟੀਆਂ ਹੋਈਆਂ ਸੜ੍ਹਕਾਂ ਦੀ ਹਾਲਤ ਨੂੰ ਦੇਖਦੇ ਹੋਏ, ਸ਼ਹੀਦ ਭਗਤ ਸਿੰਘ ਸੈਨਾ ਵਲੋਂ ਪ੍ਰਦਰਸ਼ਨ ਕੀਤਾ ਗਿਆ। ਸਾਗਰ ਨੇ ਦੱਸਿਆ ਕਿ ਪਿੰਡ ਬੱਸੀ ਗੁਲਾਮ ਹੁਸੈਨ ਤੋਂ 5-6 ਪਿੰਡਾਂ ਨੂੰ ਸੜ੍ਹਕ ਜਾਂਦੀ ਹੈ, ਜੋ ਕਿ ਬਹੁਤ ਹੀ ਮੰਦੀ ਹਾਲਤ ਨਾਲ ਖਰਾਬ ਹਨ, ਜਿਸ ਕਾਰਨ ਉÎੱਥੇ ਕਈ ਅਣਸੁਖਾਵੀਂ ਘਟਨਾਵਾਂ ਵਾਪਰ ਚੁੱਕੀਆਂ ਹਨ। ਜਿਸ ਵਿੱਚ ਸਰਕਾਰ ਵਲੋਂ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ। ਇਸ ਕਰਕੇ ਹੀ ਪਿੰਡ ਬੱਸੀ ਗੁਲਾਮ ਹੁਸੈਨ ਦੀ ਸੜ੍ਹਕ ਬਣਾਉਣ ਦੀ ਸਰਕਾਰ ਤੋਂ ਮੰਗ ਕੀਤੀ। ਸਾਗਰ ਨੇ ਦੱਸਿਆ ਕਿ ਜੇਕਰ ਜਲਦ ਤੋਂ ਜਲਦ ਇਸ ਸੜ੍ਹਕ ਨੂੰ ਨਾ ਬਣਾਇਆ ਗਿਆ ਤਾਂ ਸ਼ਹੀਦ ਭਗਤ ਸਿੰਘ ਸੈਨਾ ਵਲੋਂ ਵੱਡੇ ਪੱਧਰ ‘ਤੇ ਇੱਕ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ‘ਤੇ ਜਤਿੰਦਰ ਜੱਗਾ, ਸੁਰਿੰਦਰ ਸੈਣੀ, ਸੁਰਜੀਤ ਸਿੰਘ, ਬਰਜੇਸ਼ ਕੁਮਾਰ, ਲਵਦੀਪ ਰਾਜੂ, ਪਰਮਿੰਦਰ ਤੱਖੀ, ਮੋਹਿਤ ਰਾਜੂ ਆਦਿ ਹਾਜ਼ਰ ਸਨ।