ਰਾਹੁਲ ਗਾਂਧੀ ਨੂੰ ਰਾਸ਼ਟਰੀ ਪ੍ਰਧਾਨ ਬਣਨ ਤੇ ਪੂਰੇ ਦੇਸ਼ ਅੰਦਰ ਖੁਸ਼ੀ ਦੀ ਲਹਿਰ -ਕਾਂਗਰਸੀ ਆਗੂ ਪਲਵਿੰਦਰ ਸਿੰਘ ਟਿਮਾਂ

ਅਲਗੋ ਕੋਠੀ 20 ਦਸੰਬਰ (ਹਰਦਿਆਲ ਸਿੰਘ ਭੈਣੀ/ਲਖਵਿੰਦਰ ਗੌਲਣ): ਦੇਸ਼  ਦੀ ਸਭ ਤੋਂ ਵੱਡੀ ਅਤੇ ਪੁਰਾਣੀ ਕਾਂਗਰਸ ਪਾਰਟੀ ਦਾ ਰਾਹੁਲ ਗਾਂਧੀ ਨੂੰ ਰਾਸ਼ਟਰੀ ਪ੍ਰਧਾਨ ਬਣਨ ਪੂਰੇ ਹਲਕੇ ਦੇਸ਼ ਅੰਦਰ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਭੇਣੀ ਮਸਾ ਸਿੰਘ ਦੇ ਸੀਨੀਅਰ ਕਾਂਗਰਸੀ ਆਗੂ ਪਲਵਿੰਦਰ ਸਿੰਘ ਟਿਮਾਂ,ਨਬੰਰਦਾਰ ਦਿਲਬਾਗ ਸਿੰਘ,ਸੁਖਦੇਵ ਸਿੰਘ ਨੇ ਪੱਤਰਕਾਰਾਂ ਨਾਲ ਗਲਬਾਤ ਦੋਰਾਨ ਕੀਤਾ।ਉਨਾਂ ਕਿਹਾ ਕਿ ਰਾਹੁਲ ਗਾਂਧੀ ਇਕ ਸੂਝਵਾਨ ਤੇ ਨੋਜਵਾਂਨ ਨੇਤਾ ਹਨ ਇਨਾਂ ਤੋਂ ਭਾਰਤ ਦੋ ਯੂਥ ਬਹੁਤ ਪ੍ਰਭਾਵਿਤ ਹੈ ਜਿਸ ਕਰਕੇ ਨੋਜਵਾਨਾਂ ਨੂੰ ਕਾਂਗਰਸ ਪਾਰਟੀ ਵਿਚ ਹੋਰ ਵਧੀਆ ਕੰਮ ਕਰਨ ਦੀ ਪ੍ਰੇਰਨਾ ਰਾਹੁਲ ਗਾਂਧੀ ਤੋਂ ਮਿਲੇਗੀ ।ਉਨਾਂ ਕਿਹਾ ਕਿ ਰਾਹੁਲ ਗਾਂਧੀ ਦੇ ਕੋਮੀ ਪ੍ਰਧਾਨ ਬਣਨ ਨਾਲ ਪੂਰੇ ਦੇਸ਼ ਅੰਦਰ ਕਾਂਗਰਸ ਪਾਰਟੀ ਪਹਿਲਾਂ ਨਾਲੋਂ ਵੱਧ ਮਜਬੂਤ ਹੋਵੇਗੀ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾ ਚ ਦੇਸ਼ ਅੰਦਰ ਪਾਰਟੀ ਵੱਡੇ ਪੱਧਰ ਤੇ ਜਿੱਤ ਪ੍ਰਾਪਤ ਕਰੇਗੀ।