ਕ੍ਰਿਸਮਸ ਦੀ ਵਧਾਈ ਦੇਣ ਲਈ ਪਾਰਕ ਪਲਾਜਾ ਵਲੋਂ ਜ਼ੀਰਕਪੁਰ ਵਿਚ ਕਢੀ ਗਈ ਸ਼ੋਭਾ ਯਾਤਰਾ

ਜ਼ੀਰਕਪੁਰ 19 ਦਿਸੰਬਰ (ਰਾਜੇਸ਼ ਗਰਗ): ਕ੍ਰਿਸਮਿਸ ਦਾ ਤਿਉਹਾਰ ਨੇੜੇ ਆ ਰਿਹਾ ਹੈ ਜਿਸ ਵਿਚ ਕੁਝ ਦਿਨ ਹੀ ਬਾਕੀ ਰਹਿੰਦੇ ਹਨ ਇਸਦੇ ਚਲਦਿਆਂ ਜ਼ੀਰਕਪੁਰ ਵਿਚ ਪਾਰਕ ਪਲਾਜਾ ਹੋਟਲ ਵਲੋਂ ਕ੍ਰਿਸਮਸ ਦੀ ਵਧਾਈ ਦੇਣ ਲਈ ਇਕ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਮਸੀਹੀ ਸਮਾਜ ਦੀ ਭਲਾਈ ਲਈ ਕੰਮ ਕਰਨ ਵਾਲੀ ਸੰਸਥਾ ਨੇ ਵੀ ਹਿੱਸਾ ਲਿਆ। ਇਸ ਸੋਭਾ ਯਾਤਰਾ ਵਿਚ ਬਚਿਆ ਵਲੋਂ ਵੱਖ ਵੱਖ ਕਿਸਮ ਦੀਆ ਝਾਂਕੀਆਂ ਤਿਆਰ ਕੀਤੀਆਂ ਗਈਆਂ। ਇਸ ਝਾਂਕੀਆਂ ਵਿਚ ਬਚੇ ਮਾਤਾ ਮਰਿਯਮ, ਯੂਸਫ਼, ਗਡਰੀਏ, ਮਜੂਸੀ ਅਤੇ ਫ਼ਰਿਸ਼ਤਿਆਂ ਦਾ ਰੂਪ ਲੈ ਕੇ ਬੈਠੇ ਸੀ ਸ਼ੋਭਾ ਯਾਤਰਾ ਵਿਚ ਮਸੀਹ ਭਾਈਚਾਰੇ ਦੇ ਲੋਕ ਵੱਡੇ ਪੱਧਰ ਤੇ ਕਾਰਾ ,ਸਕੂਲ ਬਸਾ, ਟਰਾਲੀਆਂ , ਮੋਟਰ ਸਾਈਕਲ ਲੈ ਕੇ ਯਾਤਰਾ ਵਿਚ ਪੁਜੇ। ਹੋਟਲ ਪਾਰਕ ਪਲਾਜਾ ਵਲੋਂ ਰਸਤੇ ਵਿਚ ਜਗ੍ਹਾ ਜਗ੍ਹਾ ਤੇ ਖਾਣ ਪੀਣ ਦੇ ਸਮਾਨ ਦਾ ਪ੍ਰਬੰਧ ਕੀਤਾ ਹੋਇਆ ਸੀ। ਇਹ ਸੋਭਾ ਯਾਤਰਾ ਵੀ ਆਈ ਪੀਂ ਰੋਡ਼ ਤੋਂ ਸ਼ੁਰੂ ਹੋ ਕੇ ਪਟਿਆਲਾ ਰੋਡ ਹੁੰਦੇ ਹੋਏ ਅੰਬਾਲਾ ਚੰਡੀਗੜ੍ਹ ਰੋਡ ਤੇ ਹੋਟਲ ਪਾਰਕ ਪਲਾਜਾ ਵਿਚ ਸਮਾਪਤ ਹੋਏ। ਕ੍ਰਿਸਮਸ ਦਾ ਤਿਉਹਾਰ ਨੇੜੇ ਆ ਆਉਂਦਾ ਵੇਖ ਹੋਟਲ ਪਾਰਕ ਪਲਾਜਾ ਚ ਵੀ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ। ਹੋਟਲ ਪਾਰਕ ਪਲਾਜਾ ਵੱਲੋਂ ਕ੍ਰਿਸਮਸ ਦੇ ਜਸ਼ਨ ਇਸ ਤੋਂ ਮਹੀਨਾ ਕੁ ਪਹਿਲਾਂ ਹੀ ਮਨਾਉਣੇ ਸ਼ੁਰੂ ਕਰ ਦਿੱਤੇ ਗਏ ਸਨ। ਇਸ ਸਬੰਧ ‘ਚ ਹੋਟਲ ਪਾਰਕ ਪਲਾਜਾ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ।