ਕਿਸਾਨ ਯੂਨੀਅਨ ਰਾਜੇਵਾਲ ਦੀ ਸਾਂਝੀ ਮੀਟਿੰਗ ਹੋਈ

ਧੂਰੀ,18 ਦਸੰਬਰ (ਮਹੇਸ ਜਿੰਦਲ): ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਸਾਂਝੀ ਮੀਟਿੰਗ ਸੂਬਾ ਸੱਕਤਰ ਨਰੰਜਨ ਸਿੰਘ ਦੋਹਲਾ ਦੀ ਪ੍ਰਧਾਨਗੀ ਹੇਠ ਹੋਈ। ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਸਰਕਾਰ ਕਿਸਾਨਾਂ ਦੀ ਨਿਸਾਨਦੇਹੀ ਦੇ ਫੈਸਲੇ ਨੂੰ ਵਾਪਿਸ ਲਿਆ ਜਾਵੇ। ਅਤੇ ਜਨਰਲ ਸੱਕਤਰ ਕਰਮਜੀਤ ਸਿੰਘ ਅਲਾਲ ਨੇ ਕਿਹਾ ਕਿ ਸਰਕਾਰ ਨੇ ਜਮੀਨਾਂ ਦੀ ਨਿਸਾਨਦੇਹੀ ਕਰਵਾਉਣ ਤੇ 5 ਏਕੜ ਤੋਂ 500 ਰੁਪੇੲ ਅਤੇ 5 ਏਕੜ ਤੋਂ ਵੱਧ 5000 ਹਜਾਰ ਰੁਪੇੲ ਜੋ ਫੀਸ ਲੈਣ ਜੋ ਫ਼ੈਸਲਾ ਲੀਆ ਗਿਆ ਹੈ। ਸਰਕਾਰ ਇਸ ਫ਼ੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ, ਨਹੀ ਤਾਂ ਪੰਜਾਬ ਭਰ ਵਿੱਚ ਕਿਸਾਨਾਂ ਵੱਲੋਂ ਵੱਡਾ ਅੰਦੋਲਨ ਛੇੜਿਆ ਜਾਵੇਗਾ। ਕਰਮਜੀਤ ਅਲਾਲ ਨੇ ਕਿਹਾ ਕਿ ਪ੍ਰੋਫੈਸਰ ਰਣਜੀਤ ਸਿੰਘ ਵੱਲੋਂ ਦਿੱਤੇ ਵਿਵਾਦਿਤ ਬਿਆਨ ਤੋਂ ਗੁਰੇਜ ਕਰਨ। ਕਿਸਾਨਾਂ ਵਿੱਚ ਇਸ ਬਿਆਨ ਸਬੰਧੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਯੂਨੀਅਨ ਦੀ ਮੀਟਿੰਗ ਵਿੱਚ ਸਤਨਾਮ ਸਿੰਘ, ਕਿਰਪਾਲ ਸਿੰਘ ਬਟੂਹਾ, ਗੁਰਬਚਨ ਸਿੰਘ, ਮੇਜਰ ਸਿੰਘ, ਪ੍ਰੀਤਮ ਸਿੰਘ, ਮਹਿੰਦਰ ਸਿੰਘ, ਮਲਕੀਤ ਸਿੰਘ, ਬਾਵਾ ਸਿੰਘ ਧੰਦੀਵਾਲ, ਸੁਰਜੀਤ ਸਿੰਘ ਕਾਂਝਲਾ, ਈਸਰ ਸਿੰਘ ਬਰੜਵਾਲ, ਕੌਰ ਸਿੰਘ ਕੱਕੜਵਾਲ, ਰਾਜ ਸਿੰਘ ਮੁਲੋਵਾਲ ਆਦਿ ਮੈਂਬਰ ਸਾਮਿਲ ਹਏ।