ਪੈਨਸ਼ਨਰਜ ਵੈਲਫੇਅਰ ਐਸ਼ੋਸ਼ੀਏਸ਼ਨ ਨੇ ਪੈਨਸ਼ਨਰ ਦਿਹਾੜਾ ਮਨਾਇਆ

ਧੂਰੀ,18 ਦਸੰਬਰ (ਮਹੇਸ ਜਿੰਦਲ): ਹਰ ਸਾਲ ਦੀ ਤਰਾਂ 17-12-2017 ਨੂੰ ਪੈਨਸ਼ਨਰਜ ਵੈਲਫ਼ੇਅਰ ਐਸ਼ੋਸ਼ੀਏਸ਼ਨ (ਰਜਿ:) ਧੂਰੀ ਵੱਲੋਂ ਮੰਗਲਾ ਆਸ਼ਰਮ ਧੂਰੀ ਵਿਖੇ ਪੈਨਸ਼ਨਰ ਦਿਹਾੜਾ ਬੜੀ ਸ਼ਰਧਾ ਅਤੇ ਧੁਮ-ਧਾਮ ਨਾਲ ਮਨਾਇਆ। ਇਸ ਮੌਕੇ 600 ਦੇ ਲਗਭਗ ਪੈਨਸ਼ਨਰ/ਫੈਮਿਲੀ ਨੇ ਸਮੂਲੀਅਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਦੀ ਭੁਮਿਕਾ ਸ੍ਰ: ਨਾਜਰ ਸਿੰਘ ਸੇਵਾ ਮੁਕਤ ਹੈੱਡ ਟੀਚਰ ਨੇ ਨਿਭਾਈ ਜਦਕਿ ਸਮਾਗਮ ਦੀ ਪ੍ਰਧਾਨਗੀ ਸ੍ਰ: ਹਰਬੰਸ ਸਿੰਘ ਨੇ ਨਿਭਾਈ। ਫੰਕਸ਼ਨ ਵਿੱਚ ਵੱਖ-ਵੱਖ ਬੈਂਕਾਂ ਦੇ ਮੈਨੇਜਰ ਸਾਹਿਬਾਨ ਵੱਲੋਂ ਕਿਹਾ ਕਿ ਪੈਨਸ਼ਨਰਾਂ ਦੇ ਮਸਲੇ ਪਹਿਲ ਦੇ ਅਦਾਰ ਤੇ ਹੱਲ ਕਿਤੱੇ ਜਾਣਗੇ। ਪੈਨਸ਼ਨਰਾਂ ਨੂੰ ਟੀ.ਸੀ ਤੇ ਬੁਢਾਪਾ ਭੱਤਾ ਆਦਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੇਂ ਸਿਰ ਦਿੱਤਾ ਜਾਇਆ ਕਰੇਗਾ ਤੇ ਲੋਨ ਦੀ ਸਹੂਲਤ ਵੀ ਮੁਹੱਾਇਆ ਕਰਵਾਈ ਜਾਵੇਗੀ। ਸਮਾਗਮ ਦੌਰਾਨ ਸ੍ਰੀ ਰਮੇਸ ਚੰਦ ਸ਼ਰਮਾ ਨੇ ਪੈਨਸਨ ਦਿਹਾੜੇ ਦੀ ਮਹੱਤਤਾ ਬਾਰੇ ਪੂਰੀ ਜਾਣਕਾਰੀ ਦਿੱਤੀ। ਸ੍ਰ: ਕਰਮ ਸਿੰਘ ਮਾਨ ਨੇ ਪੈਨਸ਼ਨਰਾਂ ਦੀਆਂ ਮੰਗਾ ਸਬੰਧੀ ਵਿਚਾਰ ਸਾਂਝੇ ਕਿਤੇ। ਕੁਲਵੰਤ ਸਿੰਘ ਨੇ ਫੈਮਿਲੀ ਪੈਨਸ਼ਨ ਸਬੰਧੀ ਪੂਰੀ ਜਾਣਕਾਰੀ ਦਿੱਤੀ। ਸ੍ਰੀ ਜੈਦੇਵ ਸ਼ਰਮਾਂ ਨੇ ਮੈਡੀਕਲ ਬਿਲਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਸ੍ਰੀ ਹੰਸ ਰਾਜ ਗਰਗ ਨੇ ਵੀ ਆਪਣੇ ਵਿਚਾਰ ਸਾਂਝੇ ਕਿੱਤੇ ਅਤੇ ਸਟੇਜ ਸੱਕਤਰ ਦੀ ਭੂਮਿਕਾ ਸ੍ਰੀ ਸੋਮਨਾਥ ਅੱਤਰੀ ਅਤੇ ਸ੍ਰੀ ਰਮੇਸ ਚੰਦ ਸ਼ਰਮਾਂ ਨੇ ਸਾਂਝੇ ਰੂਪ ਵਿਚ ਨਿਭਾਈ। 75 ਸਾਲ ਦੀ ਸੇਵਾ ਪੂਰੀ ਕਰ ਚੂੱਕੇ ਲਗਭਗ 50 ਪੈਨਸ਼ਨਰ/ਫ਼ੈਮਿਲੀ ਪੈਨਸ਼ਨਰਾਂ ਨੂੰ ਲੋਈਆਂ ਅਤੇ ਸ਼ਾਲ ਤੇ ਮੈਮਟੋ ਦੇ ਕੇ ਸਨਮਾਨਿਤ ਕੀਤਾ। ਪੈਨਸ਼ਨਰ ਵੈਲਫ਼ੇਅਰ ਐਸ਼ੋਸ਼ੀਏਸ਼ਨ ਧੂਰੀ ਦੇ ਪ੍ਰਧਾਨ ਪ੍ਰੀਤਮ ਸਿੰਘ ਧੂਰਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਰਕਾਰ ਨੂੰ ਪੁਰਜੋਰ ਅਪੀਲ ਕੀਤੀ ਕਿ ਬਜੁਰਗ ਪੈਨਸ਼ਨਰਾਂ ਦੀਆਂ ਬਕਾਇਆ ਰਹਿੰਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ।