ਐਸ.ਟੀ.ਐਫ ਸੰਗਰੂਰ ਟੀਮ ਵੱਲੋਂ 15 ਗ੍ਰਾਮ ਸਮੈਕ ਸਮੇਤ 4 ਕਾਬੂ

ਧੂਰੀ,18 ਦਸੰਬਰ (ਮਹੇਸ ਜਿੰਦਲ): ਸ੍ਰੀ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਅਤੇ ਮਨਜੀਤ ਸਿੰਘ ਬਰਾੜ ਸੁਪਰਡੈਂਟ ਪੁਲਿਸ, ਸਪੈਸ਼ਲ ਟਾਸਕ ਫੋਰਸ ਸੰਗਰੂਰ, ਵੱਲੋਂ ਨਸ਼ੀਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਐਸ.ਟੀ.ਐਫ ਟੀਮ ਸੰਗਰੂਰ ਵੱਲੋਂ 15 ਗ੍ਰਾਮ ਸਮੈਕ ਸਮੇਤ 4 ਵਿਅਕਤੀ ਕਾਬੂ ਕਿਤੇ।

ਸ੍ਰੀ ਮਨਜੀਤ ਸਿੰਘ ਬਰਾੜ ਸੁਪਰਡੈਂਟ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸ.ਟੀ.ਐਫ.(ਸਪੇਸ਼ਲ ਟਾਸਕ ਫੋਰਸ) ਟੀਮ ਸੰਗਰੂਰ ਦੇ ਥਾਣੇਦਾਰ ਰਵਿੰਦਰ ਭੱਲਾ ਦੀ ਅਗਵਾਈ ਵਾਲੀ ਟੀਮ ਦੇ ਹੋਲਦਾਰ ਇਕਬਾਲ ਸਿੰਘ, ਹੋਲਦਾਰ ਜਸਵੀਰ ਸਿੰਘ, ਹੋਲਦਾਰ ਤਜਿੰਦਰ ਸਿੰਘ ਅਤੇ ਥਾਣਾ ਸਦਰ ਸੰਗਰੂਰ ਦੇ ਸਹਾਇਕ ਥਾਣੇਦਾਰ ਪਵਨ ਕੁਮਾਰ ਵੱਲੋਂ ਮੁਖਬਰ ਖਾਸ ਇਤਲਾਹ ਮਿਲਣ ਤੇ ਮੇਨ ਰੋਡ ਟੀ. ਪੁਆਇੰਟ ਨੇੜੇ ਨਵਾਂ ਮਸਤੂਆਣਾ ਸਾਹਿਬ ਬਾਹੱਦ ਪਿੰਡ ਮੰਗਵਾਲ ਕੋਲ ਨਾਕੇ ਦੌਰਾਨ ਪਿੰਡ ਮੰਗਵਾਲ ਵੱਲੋਂ ਕਾਰ ਡੀ.ਐਲ-4-ਸੀ-ਐਨ.ਬੀ-3305 ਮਾਰਕਾ ਰਿਨੋਲਟ ਆ ਰਹੀ ਸੀ। ਸੱਕ ਦੇ ਬਿਨਾਂ ਤੇ ਰੁਕਣ ਦਾ ਇਸਾਰਾ ਕੀਤਾ ਤਾਂ ਕਾਰ ਚਾਲਕ ਤੋਂ ਕਾਰ ਬੰਦ ਹੋ ਗਈ। ਕਾਰ ਵਿੱਚ ਚਾਰ ਵਿਅਕਤੀ ਉੱਤਰ ਕੇ ਭੱਜਣ ਲੱਗੇ ਤਾਂ ਚਾਰੇ ਵਿਅਕਤੀ ਨੂੰ ਕਾਬੂ ਕਰਕੇ ਉਹਨਾਂ ਦੀ ਕਾਰ ਦੀ ਤਲਾਸੀ ਕੀਤੀ ਤਾਂ ਕਾਰ ਦੇ ਡੈਸ ਬੋਰਡ ਵਿੱਚੋਂ 15 ਗ੍ਰਾਮ ਸਮੈਕ ਬ੍ਰਾਮਦ ਹੋਈ। ਚਾਰੇ ਵਿਅਕਤੀਆਂ ਦੀ ਸਨਾਖਤ ਹਰਜੀਤ ਸਿੰਘ ਉਰਫ(ਮਾਣਾ) ਪੁੱਤਰ ਗੁਰਚਰਨ ਸਿੰਘ ਵਾਸੀ ਬਿਗੜਵਾਲ(ਕਾਰ ਚਾਲਕ), ਗੁਰਦਰਸ਼ਨ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਟਿਵਾਣਾ ਪੱਤੀ ਫੁੱਗੂਵਾਲਾ, ਸਿੰਕਦਰ ਸਿੰਘ ਉਰਫ(ਟੀਟੂ) ਪੁੱਤਰ ਬਚਨ ਸਿੰਘ ਵਾਸੀ ਮੱਲਾਂ ਪੱਤੀ ਉਗਰਾਹਾਂ, ਹਰਪ੍ਰੀਤ ਸਿੰਘ ਉਰਫ(ਹੈਪੀ) ਪੁੱਤਰ ਸਪਿੰਦਰ ਸਿੰਘ ਵਾਸੀ ਹਮੀਰ ਪੱਤੀ ਘਰਾਚੋਂ ਸਾਰੇ ਜਿਲ੍ਹਾ ਸੰਗਰੂਰ ਵਜੋਂ ਹੋਈ ਦੋਸੀਆਨ ਨੂੰ ਕਾਰ ਸਮੇਤ ਗ੍ਰਿਫਤਾਰ ਕਰਕੇ ਇਹਨਾਂ ਦੇ ਵਿਰੁੱਧ ਥਾਣਾ ਸਦਰ ਸੰਗਰੂਰ ਵਿੱਖੇ ਐਨ.ਡੀ.ਪੀ.ਐਸ ਐਕਟ ਤਹਿਤ ਮਕੱਦਮਾ ਦਰਜ ਕੀਤਾ ਗਿਆ ਹੈ।ਦੋਸੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਡੂੰਗਾਈ ਨਾਲ ਪੁੱਛ-ਗਿੱਛ ਕਿੱਤੀ ਜਾਵੇਗੀ।