ਰਾਹੁਲ ਗਾਂਧੀ ਵਲੋਂ ਕਾਂਗਰਸ ਪ੍ਰਧਾਨ ਦਾ ਅਹੁੱਦਾ ਸੰਭਾਲਣ ਨਾਲ ਕਾਂਗਰਸ ਪਾਰਟੀ ਬੁਲੰਦੀਆਂ ਛੂਹੇਗੀ

ਹੁਸ਼ਿਆਰਪੁਰ 17 ਦਸੰਬਰ (ਤਰਸੇਮ ਦੀਵਾਨਾ) ਰਾਹੁਲ ਗਾਂਧੀ ਵਲੋਂ ਕਾਂਗਰਸ ਪ੍ਰਧਾਨ ਦਾ ਅਹੁੱਦਾ ਸੰਭਾਲਣ ਨਾਲ ਕਾਂਗਰਸ ਪਾਰਟੀ ਮੁੜ ਬੁਲੰਦੀਆਂ ਛੂਹੇਗੀ ਤੇ ਮੁੜ ਪੂਰੇ ਭਾਰਤ ਵਿਚ ਕਾਂਗਰਸ ਦਾ ਰਾਜ ਸਥਾਪਿਤ ਹੋਵੇਗਾ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਹਰਜਿੰਦਰ ਕੌਰ ਖੈਰੜ ਯੂਥ ਪ੍ਰਧਾਨ ਕਾਂਗਰਸ ਵਿਧਾਨ ਸਭਾ ਚੱਬੇਵਾਲ ਤੇ ਕਮਲ ਕਟਾਰੀਆ ਯੂਥ ਪ੍ਰਧਾਨ ਕਾਂਗਰਸ ਵਿਧਾਨ ਸਭਾ ਗੜ•ਸ਼ੰਕਰ ਨੇ ਕੀਤਾ। ਇਸ ਮੌਕੇ ਹਰਜਿੰਦਰ ਕੌਰ ਖੈਰੜ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਇਹ ਬਿਆਨ ਕਿ ਸਭ ਤੋਂ ਪੁਰਾਣੀ ਪਾਰਟੀ ਨੂੰ ‘ ਗਰੈਂਡ ਓਲਡ ਐਂਡ ਯੰਗ ਪਾਰਟੀ ‘ ਬਣਾਉਣ ‘ਚ ਉਹ ਸਾਰਿਆ ਨੂੰ ਨਾਲ ਲੈ ਕੇ ਚੱਲਣਗੇ । ਇਹ ਉਨ•ਾਂ ਦੀ ਦੂਰ ਅੰਦੇਸ਼ੀ ਹੈ। ਉਨ•ਾਂ ਕਿਹਾ ਕਿ ਬਜੁਰਗਾਂ ਅਤੇ ਯੂਥ ਨੂੰ ਜੋ ਨਾਲ ਲੈ ਕੇ ਚੱਲਣ ਦਾ ਰਾਹੁਲ ਗਾਂਧੀ ਨੇ ਭਰੋਸਾ ਦਿੱਤਾ ਹੈ ਇਸ ਨਾਲ ਪਾਰਟੀ ਹੋਰ ਬੁਲੰਦੀਆਂ ਤੇ ਪਹੁੰਚੇਗੀ। ਜਿਸ ਦਾ ਨਤੀਜਾ 2019 ਦੀਆਂ ਲੋਕ ਸਭਾ ਚੋਣਾਂ ਵਿਚ ਦੇਖਣ ਨੂੰ ਮਿਲੇਗਾ। ਇਸ ਮੌਕੇ ਯੂਥ ਕਾਂਗਰਸ ਦੇ ਆਗੂਆਂ ਨੇ ਰਾਹੁਲ ਗਾਂਧੀ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿਚ ਇੱਕ ਦੂਜੇ ਨੂੰ ਵਧਾਈ ਦਿੱਤੀ ਗਈ ਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਯੂਥ ਵਲੋਂ ਆਪਣੀ ਬਣਦੀ ਜਿੰਮੇਵਾਰੀ ਨਿਭਾਈ ਜਾਵੇਗੀ|