ਸ਼੍ਰੀ ਸ਼੍ਰੀ 1008 ਸਵਾਮੀ ਸਤਿਆ ਨੰਦ ਜੀ (ਹਰਿਦੁਆਰ ਵਾਲੇ) ਦੇ ਜਨਮਦਿਨ ਦੇ ਮੋਕੇ ਤੇ ਸ਼੍ਰੀ ਮਦ ਭਾਗਵਤ ਕਥਾ ਦਾ ਆਰੰਭ

ਫਿਰੋਜ਼ਪੁਰ 18 ਦਸੰਬਰ (ਅਸ਼ੋਕ ਭਾਰਦਵਾਜ): ਸ਼੍ਰੀ ਸ਼੍ਰੀ 1008 ਸਵਾਮੀ ਸਤਿਆ ਨੰਦ ਗਿਰੀ ਜੀ (ਹਰਿਦੁਆਰ ਵਾਲੇ) ਜੀ ਦੇ ਜਨਮਦਿਨ ਦੇ ਮੋਕੇ ਤੇ ਸ਼੍ਰੀ ਮਦ ਭਾਗਵਤ ਕਥਾ ਦਾ ਆਰੰਭ 24 ਦਸੰਬਰ ਨੂੰ ਹੰਸ ਰਾਜ ਸ਼ਰਮਾਂ ਵਾਲੀ ਗਲੀ ਕਸੂਰੀ ਗੇਟ ਫਿਰੋਜ਼ਪੁਰ ਸ਼ਹਿਰ ਵਿੱਚ ਕਰਵਾਇਆ ਜਾ ਰਿਹਾ। ਇਸ ਸੰਬੰਧ ਵਿੱਚ 23 ਦਸੰਬਰ ਨੂੰ ਸ਼ਾਮ 3 ਵਜੇ ਤੋਂ ਲੈ ਕੇ 5 ਵਜੇ ਤੱਕ ਕਲਸ਼ ਯਾਤਰਾ ਕੱਢੀ ਜਾਵੇਗੀ ਤੇ 24 ਦਸੰਬਰ ਤੋ ਲੈ ਕੇ 31 ਦਸੰਬਰ ਤੱਕ ਹਰ ਰੋਜ ਸ਼ਾਮ ਦੇ ਸਮੇਂ ਕਥਾ ਹੋਇਆ ਕਰੇਗੀ ਅਤੇ 1 ਦਸੰਬਰ ਦਿਨ ਸੋਮਵਾਰ ਨੂੰ ਕਥਾ ਦੀ ਸਮਾਪਤੀ ਤੋਂ ਬਾਅਦ ਲੰਗਰ ਦਾ ਭੰਡਾਰਾ ਚਲੇਗਾ।