ਭਗਵਾਨ ਵਾਲਮੀਕ ਜੀ ਪ੍ਰਤੀ ਅਪਸ਼ਬਦ ਬੋਲਣ ਵਾਲੀ ਟੀਚਰ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ-ਖੋਸਲਾ 

ਹੁਸ਼ਿਆਰਪੁਰ, 16 ਦਸੰਬਰ (ਤਰਸੇਮ ਦੀਵਾਨਾ): ਵਿਧਾਨ ਸਭਾ ਹਲਕਾ ਸ਼ਾਮ ਚੁਰਾਸੀ ਦੇ ਅਧੀਨ ਆਉਂਦੇ ਪਿੰਡ ਪੱਜੋਦਿਤਿਆ ਵਿਖੇ ਇਕ ਵਿਸ਼ੇਸ਼ ਮੀਟਿੰਗ ਡੈਮੋਕ੍ਰੇਟਿਕ ਭਾਰਤੀ ਸਮਾਜ ਦੇ ਪੰਜਾਬ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਖੋਸਲਾ ਨੇ ਕਿਹਾ ਕਿ ਪਿਛਲੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਥੇ ਇੰਗਲਿਸ਼ ਟੀਚਰ ਜਸਵਿੰਦਰ ਕੌਰ ਨੇ 12ਵੀ ਕਲਾਸ ਬੱਚਿਆ ਨੂੰ ਪੜ੍ਹਾਉਦੇ ਸਮੇਂ ਭਗਵਾਨ ਵਾਲਮੀਕ ਜੀ ਦੇ ਪ੍ਰਤੀ ਅਪ ਸ਼ਬਦਾਂ ਦੀ ਵਰਤੋਂ ਕੀਤੀ ਗਈ। ਜੋ ਬਹੁਤ ਹੀ ਨਿੰਦਣਯੋਗ ਹੈ। ਇਸ ਨਿੰਦਣਯੋਗ ਸ਼ਬਦਾਵਲੀ ਨੇ ਵਾਲਮੀਕ ਸਮਾਜ ਦੇ ਹਿਰਦਿਆਂ ਨੂੰ ਵਲੂੰਧਰਿਆ ਹੈ। ਵਾਲਮੀਕ ਸਮਾਜ ਇਸ ਟੀਚਰ ਨੂੰ ਕਦੇ ਮਾਫ ਨਹੀਂ ਕਰੇਗਾ।
ਸ੍ਰੀ ਖੋਸਲਾ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਜੋ ਮੁਕੱਦਮਾ 295ਏ ਧਾਰਾ ਅਧੀਨ ਉਕਤ ਟੀਚਰ ਤੇ ਦਰਜ ਕੀਤਾ ਗਿਆ। ਇਸ ਮੁਕੱਦਮੇ ਵਿਚ ਐਸ.ਸੀ, ਐਸ.ਟੀ ਐਕਟ ਨੂੰ ਵੀ ਸ਼ਾਮਿਲ ਕੀਤਾ ਜਾਵੇ ਅਤੇ ਪੁਲਿਸ ਪ੍ਰਸਾਸ਼ਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਵਾਲਮੀਕ ਸਮਾਜ ਦੀਆਂ ਮੰਗਾਂ ਨੂੰ ਨਾ ਮੰਨਿਆ ਅਤੇ ਟੀਚਰ ਨੂੰ ਤੁਰੰਤ ਗ੍ਰਿਫਤਾਰ ਨਾ ਕੀਤਾ ਤਾਂ ਡੈਮੋਕ੍ਰੇਟਕਿ ਭਾਰਤੀ ਸਮਾਜ ਪਾਰਟੀ ਅਤੇ ਸਮੂਹ ਵਾਲਮੀਕ ਸਮਾਜ ਦੀਆਂ ਜਥੇਬੰਦੀਆਂ ਪੁਲਿਸ ਥਾਣਾ ਬੁਲੋਵਾਲ ਦਾ ਘਿਰਾਉ ਕਰਨਗੀਆਂ ਅਤੇ ਇਸ ਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਵੇਗਾ। ਇਸ ਮੌਕੇ ਤੇ ਖੋਸਲੇ ਤੋਂ ਇਲਾਵਾ ਸੁਰਪ੍ਰੀਤ ਸਿੰਘ, ਗੋਲਡੀ ਹਰਸ਼ ਇੰਦਰ, ਹਰਮੇਸ਼ ਗੋਪੀ, ਨਮਨ ਸਿੱਧੂ, ਰਵੀ ਕੁਮਾਰ, ਰਾਜ ਰਾਣੀ, ਰੀਨਾ, ਰਾਜਵੀਰ ਕੌਰ, ਉਸ਼ਾ ਰਾਣੀ, ਜੀਤੋ, ਬੰਸੋਂ, ਜਗਦੀਸ਼ ਕੌਰ, ਕੁਲਵਿੰਦਰ ਕੌਰ, ਹਰਪ੍ਰੀਤ ਕੌਰ, ਹਰਨੇਕ ਸਿੰਘ ਆਦਿ ਮੌਜੂਦ ਸਨ।