ਐਡਵੋਕੇਟ ਪੁਨੀਤ ਮਹਿਤਾ ਨੇ ਬੱਚਿਆਂ ਨਾਲ ਮਨਾਇਆ ਆਪਣਾ ਜਨਮ ਦਿਨ

ਹੁਸ਼ਿਆਰਪੁਰ, 16 ਦਸੰਬਰ (ਤਰਸੇਮ ਦੀਵਾਨਾ): ਜੇ.ਐਸ.ਐਸ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਂਨਖੇਲਾ ‘ਚ ਹਿਮਾਂਸ਼ੂ ਮਹਿਤਾ ਚੈਰੀਟੇਬਲ ਟਰੱਸਟ ਗੌਤਮ ਨਗਰ ਹੁਸ਼ਿਆਰਪੁਰ ਦੇ ਮੈਂਬਰ  ਐਡਵੋਕੇਟ ਪੁਨਿਤ ਮਹਿਤਾ ਨੇ ਆਪਣਾ ਜਨਮ ਦਿਨ ਮਨਾਇਆ। ਇਸ ਮੌਕੇ ਉਨ੍ਹਾਂ ਨੇ ਬੱਚਿਆਂ ਨੂੰ ਸਟੇਸ਼ਨਰੀ, ਕਿਤਾਬਾਂ ਤੇ ਹੋਰ ਲਿਖਣ, ਪੜ੍ਹਨ ਲਈ ਕਾਪੀਆਂ ਵਗੈਰਾ ਦਿੱਤੀਆਂ। ਇਸ ਮੌਕੇ ਲੱਡੂ ਵੀ ਵੰਡੇ ਗਏ।
ਇਸ ਸਮੇਂ ਉਨ੍ਹਾਂ ਦੇ ਨਾਲ ਵਿਪੁਨ ਬੱਸੀ ਨੇ 5100/-ਰੁਪਏ ਦੀ ਨਕਦ ਰਾਸ਼ੀ ਭੇਟ ਕੀਤੀ। ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਉਪ ਪ੍ਰਧਾਨ ਮਲਕੀਤ ਸਿੰਘ ਮਹੇਂਦਰੂ, ਹਰਬੰਸ ਸਿੰਘ, ਨੀਲਮ ਧਵਨ, ਪ੍ਰਿੰ. ਸ਼ੈਲੀ ਨੇ ਐਡਵੋਕੇਟ ਪੁਨੀਤ ਮਹਿਤਾ ਦਾ ਅਤੇ ਵਿਪੁਲ ਬੱਸੀ ਦਾ ਧੰਨਵਾਦ ਕੀਤਾ।