ਕੇਂਦਰੀ ਵਿਦਿਆਲਿਆ ਗੱਜ (ਭੂੰਗਾ) ਵਿਖੇ ਸਕੂਲ ਦੇ ਸਥਾਪਨਾ ‘ਤੇ ਸਾਲਾਨਾ ਖੇਡਾਂ ਕਰਵਾਈਆਂ

ਹਰਿਆਣਾ, 16 ਦਸੰਬਰ (ਤਰਸੇਮ ਦੀਵਾਨਾ): ਕੇਂਦਰੀ ਵਿਦਿਆਲਿਆ ਗੱਜ (ਭੂੰਗਾ) ਵਿਖੇ ਸਕੂਲ ਦਾ ਸਥਾਪਨਾ ਤੇ ਸਾਲਾਨਾ ਖੇਡਾਂ ਪ੍ਰਿੰਸੀਪਲ ਮਿਸ ਚਿੱਤਰਾ ਬਿਦਲਾਨ ਦੀ ਅਗਵਾਈ ਹੇਠ ਕਰਵਾਈਆਂ ਗਈਆਂ, ਜਿਸ ‘ਚ ਮੁੱਖ ਮਹਿਮਾਨ ਵਜੋਂ ਸ: ਜਸਪਾਲ ਸਿੰਘ ਪੰਡੋਰੀ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਤੇ ਸਾਬਕਾ ਚੇਅਰਮੈਨ ਪੰਚਾਇਤ ਸੰਮਤੀ ਭੂੰਗਾ ਨੇ ਸ਼ਿਰਕਤ ਕੀਤੀ। ਇਸ ਮੌਕੇ ਸ: ਜਸਪਾਲ ਸਿੰਘ ਪੰਡੋਰੀ ਨੇ ਕਿਹਾ ਕਿ ਇਸ ਕੰਢੀ ਖੇਤਰ ‘ਚ ਕੇਂਦਰੀ ਵਿਦਿਆਲਿਆਂ ਪਿਛਲੇ ਲੰਬੇ ਸਮੇਂ ਤੋਂ ਗਰੀਬ ਲੋਕਾਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਗੱਜ ਵਿਖੇ ਕੇਂਦਰੀ ਵਿਦਿਆਲਿਆਂ ਚੱਲਣ ਨਾਲ ਇਸ ਖੇਤਰ ਦਾ ਨਾਮ ਵੀ ਪੂਰੇ ਦੇਸ਼ ਅੰਦਰ ਦਰਜ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਾਬਕਾ ਐਮ.ਪੀ ਸ਼੍ਰੀਮਤੀ ਸੰਤੋਸ਼ ਚੌਧਰੀ ਦੇ ਯਤਨਾ ਸਦਕਾ ਕੇਂਦਰੀ ਵਿਦਿਆਲਿਆ ਸਕੂਲ ਇਸ ਖੇਤਰ ‘ਚ ਬਣਿਆਂ ਹੈ ਉਸੇ ਤਰ੍ਹਾਂ ਹੀ ਹਲਕਾ ਵਿਧਾਇਕ ਸ਼੍ਰੀ ਪਵਨ ਕੁਮਾਰ ਆਦੀਆ ਦੀ ਅਗਵਾਈ ਹੇਠ ਹੋਰ ਤਰੱਕੀ ਕਰੇਗਾ। ਇਸ ਮੌਕੇ ਪ੍ਰਿੰਸੀਪਲ ਮਿਸ ਚਿਤਰਾ ਬਿਦਲਾਨ ਨੇ ਕਿਹਾ ਕਿ ਕੇ.ਵੀ ਸਕੂਲ ਪਿਛਲੇ ਲੰਬੇ ਸਮੇਂ ਤੋਂ ਇਸ ਖੇਤਰ ਟੰਦਰ ਚੱਲ ਰਿਹਾ ਹੈ ਤੇ ਹੁਣ ਇਸ ਸਕੂਲ ਦੀ ਆਪਣੀ ਸੁੰਦਰ ਇਮਾਰਤ ਬਣ ਗਈ ਹੈ ਤੇ ਕਰੀਬ ਪੱਕਾ ਸਟਾਫ ਵੀ ਆ ਚੁੱਕਿਆ ਜੋ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਪੂਰੀ ਮਿਹਨਤ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਕੇ.ਵੀ ਸਕੂਲ ਦੇ ਸਥਾਪਨਾ ਦਿਵਸ ਮੌਕੇ ਅੱਜ ਜੋ ਸਕੂਲ ਅੰਦਰ ਸਾਲਾਨਾ ਖੇਡਾਂ ਕਰਵਾਈਆਂ ਗਈਆ ਹਨ ਉਸ ‘ਚ ਬੱਚਿਆਂ ਨੇ ਪੂਰੀ ਤਾਕਤ ਨਾਲ ਹਿੱਸਾ ਲਿਆ ਤੇ ਆਪੋ ਆਪਣੇ ਗਰੁੱਪਾਂ ‘ਚ ਜਿੱਤਾਂ ਪ੍ਰਾਪਤ ਕੀਤੀਆਂ। ਉਨ੍ਹਾਂ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਵਲੋਂ 100 ਮੀਟਰ, 200 ਮੀਟਰ ਤੇ 50 ਮੀਟਰ ਦੋੜਾਂ ‘ਚ ਹਿੱਸਾ ਲਿਆ ਤੇ ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਧਰਮਿੰਦਰ ਸਿੰਘ ਸ.ਸ.ਸ.ਸ. ਭੂੰਗਾ, ਸਰਬਜੀਤ ਸਿੰਘ ਕੰਗ, ਜਸਵਿੰਦਰ ਸਿੰਘ ਬਾਸ਼ਾ,  ਜਸਵੀਰ ਸਿੰਘ ਸਪੋਰਟਸ ਅਧਿਕਾਰੀ, ਰੀਟਾ ਸੂਰੀ, ਹਰਜਿੰਦਰ ਭਾਟੀਆ, ਸਮਰਿਤੀ, ਗੁਰਮੱਖ ਸਿੰਘ,  ਹਰਪ੍ਰੀਤ ਸਿੰਘ, ਤਰੁਨਾ ਸ਼ਰਮਾਂ, ਸੁਨੀਲ ਕੁਮਾਰ ਤੇ ਹੋਰ ਹਾਜ਼ਰ ਸਨ।