ਘਰ ਵਿਚ ਵੜ ਕੇ ਮਾਰਕੁਟਾਈ ਕਰਨ ਵਾਲੇ 6 ਵਿਰੁੱਧ ਕੇਸ ਦਰਜ

ਗੁਰਦਾਸਪੁਰ/ਧਾਰੀਵਾਲ, 16 ਦਸੰਬਰ (ਗੁਲਸ਼ਨ ਕੁਮਾਰ ਰਣੀਆ): ਸ਼ਹਿਰ ਦੇ ਮੁਹੱਲਾ ਮਾਡਲ ਟਾਊਨ ਦੇ ਇੱਕ ਘਰ ਵਿਚ ਵੜ ਕੇ ਮਾਰਕੁਟਾਈ ਕਰਨ ਵਾਲੇ 6 ਵਿਅਕਤੀਆਂ ਵਿਰੁੱਧ ਥਾਣਾ ਧਾਰੀਵਾਲ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ। ਪੀੜਤ ਦੀਪਕ ਕੁਮਾਰ ਪੁੱਤਰ ਸੁਭਾਸ਼ ਚੰਦਰ ਵਾਸੀ ਮੁਹੱਲਾ ਮਾਡਲ ਟਾਊਨ ਧਾਰੀਵਾਲ ਨੇ ਪੁਲਿਸ ਨੂੰ ਦੱਸਿਆ ਕਿ ਉਹ ਪੀ.ਏ.ਪੀ. ਵਿਚ ਬਤੌਰੇ ਹਵਲਦਾਰ ਵਜੋਂ ਤੈਨਾਤ ਹੈ ਅਤੇ ਇੱਕ ਮਹੀਨੇ ਦੀ ਛੁੱਟੀ ਲੈ ਕੇ ਆਪਣੇ ਘਰ ਆਇਆ ਹੋਇਆ ਸੀ ਅਤੇ ਜਦ ਉਹ ਰਾਤ ਨੂੰ ਆਪਣੇ ਘਰ ਖਾਣਾ ਖਾ ਰਿਹਾ ਸੀ ਕਿ ਜਾਨੂੰ ਅਤੇ ਨੌਨਾ ਪੁਤਰਾਨ ਵਾਰਸ, ਕੇਵਲ, ਸੋਨੂੰ, ਮੋਨੂੰ ਪੁਤਰਾਨ ਬਾਊ ਰਾਮ ਅਤੇ ਬਾਊ ਰਾਮ ਪੁੱਤਰ ਦੇਵਾ ਵਾਸੀਆਨ ਮਾਡਲ ਟਾਊਨ ਨੇ ਉਸਦੇ ਘਰ ਵਿਚ ਜਬਰਦਸਤੀ ਦਾਖਲ ਹੋ ਕੇ ਦਸਤੀ ਹਥਿਆਰਾਂ ਨਾਲ ਉਸਨੂੰ ਜਖਮੀ ਕਰ ਦਿੱਤਾ। ਉਨ•ਾਂ ਦੱਸਿਆ ਕਿ ਮੇਰੇ ਵਲੋਂ ਰੌਲਾ ਪਾਉਣ ਤੇ ਉਕਤ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਥਾਣਾ ਧਾਰੀਵਾਲ ਦੇ ਮੁੱਖੀ ਅਮਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਦੀਪਕ ਕੁਮਾਰ ਦੇ ਬਿਆਨਾਂ ਅਨੁਸਾਰ ਉਕਤ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।