ਹੁਸ਼ਿਆਰਪੁਰ ਜ਼ਿਲੇ ਨੂੰ ਮਿਲੇ ਦੋ ਨਵੇਂ ਨਿਆਇਕ ਕੋਰਟ ਕੰਪਲੈਕਸ -ਮਾਨਯੋਗ ਜੱਜ ਹਾਈਕੋਰਟ ਟੀ.ਪੀ.ਐਸ. ਮਾਨ ਅਤੇ ਐਡਮਨਿਸਟਰੇਟਿਵ ਜੱਜ ਰਾਜਨ ਗੁਪਤਾ

ਹੁਸ਼ਿਆਰਪੁਰ, 16 ਦਸੰਬਰ (ਤਰਸੇਮ ਦੀਵਾਨਾ): ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ• ਅਤੇ ਚੇਅਰਮੈਨ ਬਿਲਡਿੰਗ ਕਮੇਟੀ, ਮਾਨਯੋਗ ਜਸਟਿਸ ਸ੍ਰੀ ਟੀ.ਪੀ.ਐਸ ਮਾਨ ਅਤੇ ਮਾਨਯੋਗ ਐਡਮਨਿਸਟਰੇਟਿਵ ਜੱਜ ਸੈਸ਼ਨ ਡਵੀਜ਼ਨ ਹੁਸ਼ਿਆਰਪੁਰ ਜਸਟਿਸ ਸ੍ਰੀ ਰਾਜਨ ਗੁਪਤਾ ਨੇ ਬਜਵਾੜਾ-ਬੁਲਾਂਵਾੜੀ ਰੋਡ ਹੁਸ਼ਿਆਰਪੁਰ ਅਤੇ ਮੁਕੇਰੀਆਂ ਦੇ ਪਿੰਡ ਬਾਗੋਵਾਲ ਵਿਖੇ ਬਣਾਏ ਜਾ ਰਹੇ ਨਵੇਂ ਨਿਆਇਕ ਕੋਰਟ ਕੰਪਲੈਕਸ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਉਨ•ਾਂ ਨਾਲ ਮਾਨਯੋਗ ਜ਼ਿਲ•ਾ ਤੇ ਸੈਸ਼ਨ ਜੱਜ ਸ੍ਰੀ ਐਸ.ਕੇ. ਅਰੋੜਾ ਅਤੇ ਐਸ.ਐਸ.ਪੀ. ਸ੍ਰੀ ਜੇ. ਏਲਨਚੇਲੀਅਨ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਸਮਾਗਮ ਦੌਰਾਨ ਨਵੇਂ ਬਣਾਏ ਜਾ ਰਹੇ ਕੋਰਟ ਕੰਪਲੈਕਸ ਵਿਖੇ ਜੱਜ ਸਾਹਿਬਾਨਾਂ ਵਲੋਂ ਪੌਦੇ ਲਗਾਉਣ ਦਾ ਸੰਦੇਸ਼ ਦਿੰਦੇ ਹੋਏ ਪੌਦੇ ਵੀ ਲਗਾਏ ਗਏ।
ਹੁਸ਼ਿਆਰਪੁਰ ਵਿਖੇ ਨੀਂਹ ਪੱਥਰ ਸਮਾਗਮ ਦੀ ਸ਼ੁਰੂਆਤ ਮਾਨਯੋਗ ਜੱਜ ਸਾਹਿਬਾਨਾਂ ਵਲੋਂ ਸ਼ਮ•ਾ ਰੌਸ਼ਨ ਕਰਕੇ ਕੀਤੀ ਗਈ। ਇਸ ਉਪਰੰਤ ਆਸ਼ਾ ਕਿਰਨ ਸਕੂਲ ਦੇ ਸਪੈਸ਼ਲ ਬੱਚਿਆਂ ਨੇ ਸਰਸਵੰਤੀ ਵੰਦਨਾ ਦੇ ਨਾਲ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ। ਸਮਾਗਮ ਵਿਖੇ ਪਹੁੰਚਣ ‘ਤੇ ਪ੍ਰਧਾਨ ਜ਼ਿਲ•ਾ ਬਾਰ ਐਸੋਸੀਏਸ਼ਨ ਸ੍ਰੀ ਆਰ.ਪੀ.ਧੀਰ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ• ਅਤੇ ਚੇਅਰਮੈਨ ਬਿਲਡਿੰਗ ਕਮੇਟੀ, ਮਾਨਯੋਗ ਜਸਟਿਸ ਸ੍ਰੀ ਟੀ.ਪੀ.ਐਸ ਮਾਨ ਨੇ ਕਿਹਾ ਕਿ ਹੁਸ਼ਿਆਰਪੁਰ ਵਿਖੇ 12 ਕਰੋੜ 65 ਲੱਖ ਰੁਪਏ ਦੀ ਰਾਸ਼ੀ ਨਾਲ ਖਰੀਦ ਕੀਤੀ ਗਈ 14 ਏਕੜ 10 ਮਰਲੇ ਜ਼ਮੀਨ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਇਸ ਨਵੇਂ ਨਿਆਇਕ ਕੋਰਟ ਕੰਪਲੈਕਸ ਵਿਖੇ ਵਕੀਲਾਂ ਲਈ ਚੈਂਬਰ, ਬਾਰ ਰੂਮ, ਜੱਜਾਂ ਲਈ ਰਿਹਾਇਸ਼ ਤੋਂ ਇਲਾਵਾ ਹਰ ਤਰ•ਾਂ ਦੀਆਂ ਆਧੁਨਿਕ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ•ਾਂ ਕਿਹਾ ਕਿ ਬਜਵਾੜੇ ਦੀ ਇਤਿਹਾਸਕ ਮਹੱਤਤਾ ਵੀ ਹੈ। ਇਸ ਨਵੀਂ ਕੋਰਟ ਕੰਪਲੈਕਸ ਦੇ ਬਣਨ ਨਾਲ ਜੱਜਾਂ ਅਤੇ ਵਕੀਲਾਂ ਲਈ ਇਕ ਵਧੀਆ ਮਾਹੌਲ ਬਣੇਗਾ, ਜਿਸ ਦਾ ਸ਼ਹਿਰ ਵਾਸੀਆਂ ਨੂੰ ਵੀ ਫਾਇਦਾ ਹੋਵੇਗਾ। ਉਨ•ਾਂ ਕਿਹਾ ਕਿ ਇਮਾਰਤ ਦੇ ਨਿਰਮਾਣ ਲਈ ਪੈਸਾ ਜ਼ਿਲ•ਾ ਪ੍ਰਸ਼ਾਸ਼ਨ ਨੂੰ ਟਰਾਂਸਫਰ ਹੋ ਚੁੱਕਿਆ ਹੈ ਅਤੇ ਕਰੀਬ ਇਕ ਸਾਲ ਵਿੱਚ ਇਹ ਕੋਰਟ ਕੰਪਲੈਕਸ ਬਣ ਕੇ ਤਿਆਰ ਹੋ ਜਾਵੇਗਾ। ਉਨ•ਾਂ ਕਿਹਾ ਕਿ ਰਾਜ ਦੇ ਸਾਰੇ ਜ਼ਿਲਿ•ਆਂ ਵਿੱਚ ਤਕਰੀਬਨ ਨਿਆਇਕ ਕੋਰਟ ਕੰਪਲੈਕਸ ਬਣੇ ਹੋਏ ਹਨ ਅਤੇ ਅੱਜ ਹੁਸ਼ਿਆਰਪੁਰ ਵਿੱਚ ਵੀ ਨਵੇਂ ਕੋਰਟ ਕੰਪਲੈਕਸ ਦਾ ਨੀਂਹ ਪੱਥਰ ਰੱਖਣਾ ਜ਼ਿਲ•ਾ ਵਾਸੀਆਂ ਲਈ ਇਕ ਤੋਹਫਾ ਹੈ।  ਮਾਨਯੋਗ ਐਡਮਨਿਸਟਰੇਟਿਵ ਜੱਜ ਸੈਸ਼ਨ ਡਵੀਜ਼ਨ ਹੁਸ਼ਿਆਰਪੁਰ ਜਸਟਿਸ ਸ੍ਰੀ ਰਾਜਨ ਗੁਪਤਾ ਨੇ ਕਿਹਾ ਕਿ ਨਵੇਂ ਬਣ ਰਹੇ ਨਿਆਇਕ ਕੋਰਟ ਕੰਪਲੈਕਸ ਵਿੱਚ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਕੋਰਟ ਕੰਪਲੈਕਸ ਪਹਿਲਾਂ ਵਾਲੀ ਜਗ•ਾ ਤੋਂ  ਮਹਿਜ 3-4 ਕਿਲੋਮੀਟਰ ਦੀ ਦੂਰੀ ‘ਤੇ ਹੀ ਹੈ। ਜਦੋਂ ਇਹ ਬਣ ਕੇ ਤਿਆਰ ਹੋ ਜਾਵੇਗਾ, ਤਾਂ ਟਰਾਂਸਪੋਰਟੇਸ਼ਨ ਦੀ ਵੀ ਕੋਈ ਸਮੱਸਿਆ ਨਹੀਂ ਆਵੇਗੀ।  ਅਖੀਰ ਵਿੱਚ ਮਾਨਯੋਗ ਜ਼ਿਲ•ਾ ਤੇ ਸੈਸ਼ਨ ਜੱਜ ਸ੍ਰੀ ਐਸ.ਕੇ. ਅਰੋੜਾ ਨੇ ਜੱਜ ਸਾਹਿਬਾਨਾਂ ਦਾ ਨੀਂਹ ਪੱਥਰ ਸਮਾਗਮ ਵਿੱਚ ਪਹੁੰਚਣ ‘ਤੇ ਧੰਨਵਾਦ ਕੀਤਾ।
ਇਸ ਮੌਕੇ ਵਿਧਾਇਕ ਹਲਕਾ ਹੁਸ਼ਿਆਰਪੁਰ ਸ੍ਰੀ ਸੁੰਦਰ ਸ਼ਾਮ ਅਰੋੜਾ, ਸਾਬਕਾ ਕੈਬਨਿਟ ਮੰਤਰੀ ਸ੍ਰੀ ਤੀਕਸ਼ਨ ਸੂਦ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਬ ਸਿੰਘ, ਐਸ.ਡੀ.ਐਮ ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ, ਸਹਾਇਕ ਕਮਿਸ਼ਨਰ (ਜ) ਸ੍ਰੀ ਅਮਰਜੀਤ ਸਿੰਘ, ਐਸ.ਈ. ਲੋਕ ਨਿਰਮਾਣ ਵਿਭਾਗ ਸ੍ਰੀ ਅਰੁਣ ਕੁਮਾਰ, ਜ਼ਿਲ•ਾ ਮਾਲ ਅਫ਼ਸਰ ਸ੍ਰੀ ਅਮਨ ਪਾਲ ਸਿੰਘ, ਤਹਿਸੀਲਦਾਰ ਹੁਸ਼ਿਆਰਪੁਰ ਸ੍ਰੀ ਅਰਵਿੰਦ ਪ੍ਰਕਾਸ਼ ਵਰਮਾ, ਮੇਅਰ ਨਗਰ ਨਿਗਮ ਸ੍ਰੀ ਸ਼ਿਵ ਸੂਦ, ਸੀ.ਜੇ.ਐਮ. ਸ਼੍ਰੀ ਰਵੀ ਗੁਲਾਟੀ ਸਮੇਤ ਜੱਜ ਸਾਹਿਬਾਨ ਅਤੇ ਵਕੀਲ ਵੀ ਮੌਜੂਦ ਸਨ।ਉਧਰ ਮੁਕੇਰੀਆਂ ਦੇ ਪਿੰਡ ਬਾਗੋਵਾਲ ਵਿਖੇ ਵੀ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ• ਅਤੇ ਚੇਅਰਮੈਨ ਬਿਲਡਿੰਗ ਕਮੇਟੀ, ਮਾਨਯੋਗ ਜਸਟਿਸ ਸ੍ਰੀ ਟੀ.ਪੀ.ਐਸ ਮਾਨ ਅਤੇ ਮਾਨਯੋਗ ਐਡਮਨਿਸਟਰੇਟਿਵ ਜੱਜ ਸੈਸ਼ਨ ਡਵੀਜ਼ਨ ਹੁਸ਼ਿਆਰਪੁਰ ਜਸਟਿਸ ਸ੍ਰੀ ਰਾਜਨ ਗੁਪਤਾ ਵਲੋਂ ਕਰੀਬ 15 ਕਰੋੜ 27 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਕੋਰਟ ਕੰਪਲੈਕਸ ਦਾ ਵੀ ਨੀਂਹ ਪੱਥਰ ਰੱਖਿਆ ਗਿਆ।