ਡਾਂਡੀਆਂ ਵਿਖੇ ਬਾਬਾ ਜੀਵਨ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ

ਹੁਸ਼ਿਆਰਪੁਰ 15 ਦਸੰਬਰ  (ਤਰਸੇਮ ਦੀਵਾਨਾ): ਸੰਤ ਬਾਬਾ ਹੀਰਾ ਦਾਸ , ਸੰਤ ਬਾਬਾ ਪ੍ਰੇਮ ਦਾਸ , ਸੰਤ ਟਹਿਲ ਦਾਸ, ਸੰਤ ਬਾਬਾ ਨੰਦ ਦਾਸ, ਸੰਤ ਬਾਬਾ ਗਿਆਨ ਦਾਸ, ਬਾਬਾ ਗੁਰਦਿੱਤਾ ਜੀ, ਮਾਤਾ ਕਿਰਪੋ ਜੀ, ਗੋਲਡ ਮੈਡਲਿਸਟ ਸੰਤ ਹਰੀ ਦਾਸ, ਸੰਤ ਬੀਬੀ ਦੀਪੋ ਜੀ ਮਹਾਂਪੁਰਸ਼ਾਂ ਦੇ ਤਪੋ ਅਸਥਾਨ ਨਾਂਗਿਆਂ ਦਾ ਡੇਰਾ ਸੱਚ ਖੰਡ ਡਾਂਡੀਆਂ ਵਿਖੇ ਡੇਰਾ ਸੰਚਾਲਕ ਸੰਤ ਜਸਵਿੰਦਰ ਸਿੰਘ ਜੁਆਂਇਟ ਸਕੱਤਰ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੀ ਅਗਵਾਈ ਹੇਠ  ਬਾਬਾ ਜੀਵਨ ਸਿੰਘ ( ਰੰਗਰੇਟਾ ਗੁਰੂ ਕਾ ਬੇਟਾ )  ਜੀ ਦੇ ਜਨਮ ਦਿਨ ਨੂੰ ਸਮਰਪਿਤ  ਤੇ  ਵਿਸ਼ਵ ਸ਼ਾਂਤੀ ਤੇ ਸਰਬੱਤ ਦੇ ਭਲੇ ਲਈ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿਚ 25 ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ। ਇਸ ਮੌਕੇ ਸੰਤ ਜਸਵਿੰਦਰ ਸਿੰਘ ਡਾਂਡੀਆਂ, ਸੰਤ ਜਸਵੀਰ ਸਿੰਘ ਪਿੱਪਲ ਮਾਜਰੇ ਵਾਲੇ, ਵੈਦ ਪਰਦੀਪ ਦਾਸ, ਹਰਜੀਤ ਸਿੰਘ, ਪਰਮਜੀਤ ਸਿੰਘ, ਦਵਿੰਦਰ ਸਿੰਘ, ਮਾਸਟਰ ਕੇਵਲ ਸਿੰਘ, ਮੋਹਣ ਦਾਸ, ਦਿਲਪ੍ਰੀਤ ਸਿੰਘ, ਪਵਨਦੀਪ ਸਿੰਘ, ਸੁਨੀਤਾ ਰਾਣੀ, ਪਰਮਜੀਤ ਕੌਰ, ਬਖਸ਼ੋ, ਉੂਸ਼ਾ ਰਾਣੀ, ਪਰਵਿੰਦਰ ਕੌਰ, ਰੰਜਨਾ, ਪਲਵੀ, ਰਮਨਦੀਪ ਕੌਰ, ਸੁਖਵੀਰ ਕੌਰ, ਮੋਨਿਕਾ, ਪਰਮਿੰਦਰ ਕੌਰ, ਜਸਲੀਨ ਕੌਰ, ਸੋਨੀਆ, ਦੀਕਸ਼ਾ, ਰੇਖਾ, ਬੀਬੀ ਰਾਜਰਾਣੀ ਵਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ। ਇਸ ਸਮਾਗਮ ਵਿਚ ਪ੍ਰਸ਼ੋਤਮ ਰਾਜ ਅਹੀਰ, ਯਸ਼ ਭੱਟੀ, ਮਨਜੀਤ ਸਿੰਘ ਦਾਦੂਵਾਲ, ਸੰਨੀ ਭੀਲੋਵਾਲ, ਸੋਢੀ ਖਾਨਪੁਰ, ਕਰਮਜੀਤ ਸਿੰਘ, ਪਰਮਜੀਤ ਸਿੰਘ ਵਿਸ਼ੇਸ਼ ਤੋਰ ਤੇ ਹਾਜਰ ਹੋਏ। ਇਸ ਮੌਕੇ ਗੱਦੀਨਸ਼ੀਨ ਸੰਤ ਜਸਵਿੰਦਰ ਸਿੰਘ ਡਾਂਡੀਆਂ ਵਲੋਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।