ਮਹਿਬੂਬਾ ਦੇ ਭਰਾ ਨੇ ਦਿੱਤਾ ਪੀ. ਡੀ. ਪੀ. ਦੇ ‘ਗ੍ਰਿਵੀਅੰਸ ਸੈੱਲ’ ਤੋਂ ਅਸਤੀਫਾ

ਜੰਮੂ— ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੇ ਭਰਾ ਤਸਾਦੁਕ ਮੁਫਤੀ ਨੇ ਸੀ. ਐੈੱਮ. ਦੇ ਗ੍ਰਿਵੀਅੰਸ ਸੈੱਲ ਦੇ ਕੋਆਰਡੀਨੇਟਰ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਹੈ। ਫਿਲਹਾਲ ਉਨ੍ਹਾਂ ਦਾ ਅਸਤੀਫਾ ਦੇਣ ਦੇ ਕਾਰਨਾਂ ਦਾ ਪੂਰੀ ਤਰ੍ਹਾਂ ਪਤਾ ਨਹੀਂ ਚੱਲ ਪਾਇਆ ਹੈ। ਤਸਾਦੁੱਕ ਮੁਫਤੀ ਆਪਣੇ ਪਿਤਾ ਮੁੱਖ ਮੰਤਰੀ ਮੁਹੰਮਦ ਸਈਦ ਦੇ ਦਿਹਾਂਤ ਤੋਂ ਬਾਅਦ ਜੰਮੂ-ਕਸ਼ਮੀਰ ਦੀ ਰਾਜਨੀਤੀ ‘ਚ ਸਰਗਰਮ ਹੋਏ ਅਤੇ ਇਸ ਤੋਂ ਪਹਿਲਾਂ ਉਹ ਮੁੰਬਈ ‘ਚ ਰਹਿੰਦੇ ਹਨ।